ਰਮਾਇਣ ‘ਚ ਲਛਮਣ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਸਾਂਝੀ ਕੀਤੀ ਪੁਰਾਣੀ ਤਸਵੀਰ
Shaminder
July 6th 2021 03:23 PM
ਧਾਰਮਿਕ ਸੀਰੀਅਲ ਰਮਾਇਣ ਇੱਕ ਸਮੇਂ ‘ਚ ਏਨਾ ਕੁ ਪ੍ਰਸਿੱਧ ਸੀ ਕਿ ਇਸ ਦੇ ਕਲਾਕਾਰਾਂ ਨੂੰ ਲੋਕ ਪੂਜਣ ਲੱਗ ਪਏ ਸਨ । ਇਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਸਨ ਸ਼੍ਰੀ ਰਾਮ ਚੰਦਰ ਦੇ ਭਰਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸੁਨੀਲ ਲਹਿਰੀ । ਉਨ੍ਹਾਂ ਵੱਲੋਂ ਨਿਭਾਇਆ ਗਿਆ ਲਛਮਣ ਦਾ ਕਿਰਦਾਰ ਵੀ ਕਾਫੀ ਪਸੰਦ ਕੀਤਾ ਗਿਆ ਸੀ । ਸੁਨੀਲ ਲਹਿਰੀ ਭਾਵੇਂ ਇੰਡਸਟਰੀ ਤੋਂ ਦੂਰ ਹਨ । ਪਰ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ ।