ਕਪਿਲ ਸ਼ਰਮਾ ਦੇ ਸ਼ੋਅ 'ਚ ਫਿਰ ਨਜ਼ਰ ਆ ਸਕਦੇ ਨੇ ਸੁਨੀਲ ਗਰੋਵਰ, ਪਰ ਇਸ ਵਾਰ ਹੋਵੇਗਾ ਕੁਝ ਟਵਿਸਟ

By  Aaseen Khan February 21st 2019 01:56 PM

ਕਪਿਲ ਸ਼ਰਮਾ ਦੇ ਸ਼ੋਅ 'ਚ ਫਿਰ ਨਜ਼ਰ ਆ ਸਕਦੇ ਨੇ ਸੁਨੀਲ ਗਰੋਵਰ, ਪਰ ਇਸ ਵਾਰ ਹੋਵੇਗਾ ਕੁਝ ਟਵਿਸਟ : ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੂੰ ਇਕੱਠਿਆਂ ਦੇਖਿਆਂ ਕਾਫੀ ਸਮਾਂ ਬੀਤ ਗਿਆ ਹੈ ਪਰ ਦੋਨੋ ਕਪਿਲ ਸ਼ਰਮਾ ਦੇ ਸ਼ੋਅ 'ਚ ਜਲਦ ਫਿਰ ਤੋਂ ਇਕੱਠੇ ਨਜ਼ਰ ਆਉਣ ਵਾਲੇ ਹਨ। ਪਰ ਇਸ ਵਾਰ ਕੁਝ ਵੱਖਰਾ ਦੇਖਣ ਨੂੰ ਮਿਲ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੁਨੀਲ ਗੋਰਵੇਰ ਕਪਿਲ ਸ਼ਰਮਾ ਦੇ ਸ਼ੋਅ 'ਚ ਆਉਣਗੇ 'ਤਾਂ ਸਹੀ ਪਰ ਡਾਕਟਰ ਮਸ਼ਹੂਰ ਗੁਲਾਟੀ ਬਣ ਕੇ ਨਹੀਂ ਸਗੋਂ ਗੈਸਟ ਬਣ ਕੇ।

 

View this post on Instagram

 

Doodh pee lo!

A post shared by Sunil Grover (@whosunilgrover) on Feb 3, 2019 at 10:32pm PST

ਜੀ ਹਾਂ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਸੁਨੀਲ ਗਰੋਵਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਭਾਰਤ' ਦੇ ਪ੍ਰਮੋਸ਼ਨ ਲਈ ਭਾਰਤ ਫਿਲਮ ਦੀ ਟੀਮ ਨਾਲ ਕਪਿਲ ਸ਼ਰਮਾ ਦੇ ਸ਼ੋਅ 'ਚ ਸ਼ਿਰਕਤ ਕਰਨਗੇ। ਕਪਿਲ ਅਤੇ ਸੁਨੀਲ ਨੂੰ ਇਕੱਠਿਆਂ ਦੇਖਿਆ ਤਾਂ ਜਾ ਸਕੇਗਾ ਪਰ ਸੁਨੀਲ ਸਿਰਫ ਭਾਰਤ ਫਿਲਮ ਦੀ ਟੀਮ ਨਾਲ ਪ੍ਰਮੋਸ਼ਨ ਲਈ ਹੀ ਕਪਿਲ ਨਾਲ ਆਉਣਗੇ।

ਹੋਰ ਵੇਖੋ : ਸਿੰਗਾ ਦੀ ਕਲਮ ਨੇ ਵੀ ਦਿੱਤੀ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਦੇਖੋ ਵੀਡੀਓ

 

View this post on Instagram

 

Tomorrow 11 am. Chandigarh university. Mohali,Punjab. @srisriravishankar @duttsanjay @badboyshah see u there ? #drugfreeindia

A post shared by Kapil Sharma (@kapilsharma) on Feb 17, 2019 at 2:24am PST

ਕਾਮੇਡੀਅਨ ਕਪਿਲ ਅਤੇ ਸੁਨੀਲ ਆਖ਼ਿਰੀ ਵਾਰ 2017 'ਚ ਦ ਕਪਿਲ ਸ਼ਰਮਾ ਸ਼ੋਅ 'ਚ ਹੀ ਇਕੱਠੇ ਦਿਖਾਈ ਦਿੱਤੇ ਸੀ ਜਦੋਂ ਸ਼ੋਅ ਦੀ ਟੀਮ ਆਸਟ੍ਰੇਲੀਆ 'ਚ ਸ਼ੋਅ ਦਾ ਸ਼ੂਟ ਕਰਨ ਲਈ ਗਈ ਸੀ। ਇਸ ਸ਼ੋਅ ਦੇ ਸਫ਼ਰ ਦੌਰਾਨ ਫਲਾਈਟ 'ਚ ਹੀ ਦੋਨਾਂ ਵਿਚਕਾਰ ਕੁਝ ਅਣਬਣ ਹੋ ਗਈ ਅਤੇ ਸੁਨੀਲ ਗਰੋਵਰ ਨੇ ਸ਼ੋਅ ਛੱਡ ਦਿੱਤਾ ਸੀ। ਕਪਿਲ ਨੇ ਇਸ ਸਾਲ ਆਪਣੇ ਦ ਕਪਿਲ ਸ਼ਰਮਾ ਸ਼ੋਅ ਦੇ ਨਾਲ ਦੁਬਾਰਾ ਵਾਪਸੀ ਕੀਤੀ ਹੈ ਅਤੇ ਸ਼ੋਅ ਨੂੰ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ।

Related Post