ਸੁਨੀਲ ਸ਼ੈੱਟੀ ਨੇ ਧੀ ਆਥਿਆ ਤੇ ਕੇਐਲ ਰਾਹੁਲ ਦੇ ਰਿਸ਼ਤੇ ਨੂੰ ਲੈ ਕੇ ਆਖੀ ਇਹ ਗੱਲ, ਪੜ੍ਹੋ ਪੂਰੀ ਖ਼ਬਰ

By  Pushp Raj May 12th 2022 01:47 PM -- Updated: May 12th 2022 01:54 PM

ਬੀ-ਟਾਊਨ ਵਿੱਚ ਇਹ ਚਰਚਾ ਹੋ ਰਿਹਾ ਹੈ ਕਿ ਦਿੱਗਜ਼ ਅਦਾਕਾਰ ਸੁਨੀਲ ਸ਼ੈਟੀ ਦੀ ਧੀ ਆਥੀਆ ਸ਼ੈੱਟੀ ਦਸੰਬਰ 2022 ਵਿੱਚ ਆਪਣੇ ਬੁਆਏਫ੍ਰੈਂਡ ਤੇ ਕ੍ਰਿਕਟਰ ਕੇਐਲ ਰਾਹੁਲ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਤੇ ਇਸ ਵਿਚਾਲੇ ਸੁਨੀਲ ਸ਼ੈੱਟੀ ਨੇ ਆਥੀਆ ਤੇ ਰਾਹੁਲ ਦੇ ਰਿਲੇਸ਼ਨਸ਼ਿਪ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ।

image From instagram

ਅਜਿਹੀ ਖਬਰਾਂ ਸਨ ਕਿ ਆਥੀਆ ਤੇ ਕੇਐਲ ਰਾਹੁਲ ਜਲਦ ਵਿਆਹ ਕਰ ਲੈਣਗੇ ਤੇ ਉਨ੍ਹਾਂ ਦੇ ਵਿਆਹ ਬਹੁਤ ਹੀ ਧੂਮਧਾਮ ਨਾਲ ਕੀਤਾ ਜਾਵੇਗਾ। ਧੀ ਦੇ ਰਿਲੇਸ਼ਨਸ਼ਿਪ ਤੇ ਵਿਆਹ ਨੂੰ ਲੈ ਕੇ ਹੁਣ ਸੁਨੀਲ ਸ਼ੈੱਟੀ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ।

ਸੁਨੀਲ ਸ਼ੈੱਟੀ ਨੇ ਕਿਹਾ ਹੈ, "ਉਹ ਮੇਰੀ ਧੀ ਹੈ, ਕਦੇ ਨਾਂ ਕਦੇ ਤਾਂ ਉਸ ਦਾ ਵਿਆਹ ਹੋ ਜਾਵੇਗਾ। ਮੈਂ ਚਾਹੁੰਦਾ ਹਾਂ ਕਿ ਮੇਰੇ ਬੇਟੇ ਦਾ ਵਿਆਹ ਹੋ ਜਾਵੇ। ਜਿੰਨੀ ਛੇਤੀ ਹੋਵੇ ਉਨ੍ਹਾਂ ਬਿਹਤਰ ਹੈ। ਇਹ ਉਸ ਦੀ ਪਸੰਦ ਹੈ। ਜਿੱਥੋਂ ਤੱਕ ਕੇਐਲ ਰਾਹੁਲ ਦਾ ਸਵਾਲ ਹੈ, ਮੈਂ ਉਸ ਨੂੰ ਪਿਆਰ ਕਰਦਾ ਹਾਂ ਅਤੇ ਹੁਣ ਇਹ ਉਨ੍ਹਾਂ ਨੇ ਫੈਸਲਾ ਕਰਨਾ ਹੈ ਕਿ ਉਹ ਕੀ ਕਰਨਾ ਚਾਹੁੰਦੇ ਹਨ, ਕਿਉਂਕਿ ਸਮਾਂ ਬਦਲ ਗਿਆ ਹੈ। ਬੇਟੀ ਅਤੇ ਬੇਟਾ ਦੋਵੇਂ ਜ਼ਿੰਮੇਵਾਰ ਹਨ। ਮੈਂ ਚਾਹਾਂਗਾ ਕਿ ਉਹ ਆਪਣਾ ਫੈਸਲਾ ਆਪ ਲੈਣ। ਮੇਰਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਦੇ ਨਾਲ ਹੈ।"

image From instagram

ਹਲਾਂਕਿ ਆਪਣੇ ਇੱਕ ਇੰਟਰਵਿਊ ਵਿੱਚ ਆਥੀਆ ਸ਼ੈੱਟੀ ਨੇ ਮੀਡੀਆ ਵਿੱਚ ਚੱਲ ਰਹੀਆਂ ਆਪਣੇ ਵਿਆਹ ਅਤੇ ਕੇਐਲ ਰਾਹੁਲ ਨਾਲ ਲਿਵ-ਇਨ ਦੀਆਂ ਅਫਵਾਹਾਂ ਬਾਰੇ ਗੱਲ ਕੀਤੀ। ਉਸ ਨੇ ਕਿਹਾ, “ਮੈਂ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਰਹੀ ਹਾਂ। ਮੈਂ ਇਸ ਸਭ ਤੋਂ ਥੱਕ ਗਈ ਹਾਂ, ਹੁਣ ਮੈਂ ਉਨ੍ਹਾਂ ਨੂੰ ਹਸਾਉਂਦੀ ਹਾਂ।ਲੋਕਾਂ ਨੂੰ ਸੋਚਣ ਦਿਓ ਜੋ ਉਹ ਚਾਹੁੰਦੇ ਹਨ।"

image From instagram

ਹੋਰ ਪੜ੍ਹੋ : ਕੁੜੀਆਂ ਤੋਂ ਪਰੇਸ਼ਾਨ ਮੁੰਡਿਆਂ ਨੇ ਪ੍ਰਿੰਸੀਪਲ ਨੂੰ ਲਿਖਿਆ ਲੈਟਰ, ਕਿਹਾ ਅਜੀਬ ਨਾਂਅ ਲੈ ਕੇ ਛੇੜਦੀਆਂ ਨੇ ਕੁੜੀਆਂ, ਪੜ੍ਹੋ ਪੂਰੀ ਖ਼ਬਰ

ਦੱਸ ਦਈਏ ਕਿ ਅਦਾਕਾਰਾ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐਲ ਰਾਹੁਲ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਹਾਂ ਨੇ ਆਪਣੇ ਰਿਸ਼ਤੇ ਨੂੰ ਉਦੋਂ ਤੱਕ ਗੁਪਤ ਰੱਖਿਆ ਜਦੋਂ ਤੱਕ ਉਹ ਅਹਾਨ ਸ਼ੈੱਟੀ ਦੀ ਫਿਲਮ 'ਤੜਪ' ਦੇ ਪ੍ਰੀਮੀਅਰ 'ਤੇ ਇਕੱਠੇ ਨਹੀਂ ਹੋਏ। ਜਦੋਂ ਤੋਂ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਬਣਾਇਆ ਹੈ, ਉਦੋਂ ਤੋਂ ਹੀ ਉਹ ਇੱਕ-ਦੂਜੇ ਦੇ ਪਿਆਰ 'ਚ ਪੂਰੀ ਤਰ੍ਹਾਂ ਡੁੱਬੇ ਹੋਏ ਹਨ। ਹੁਣ ਹਰ ਰੋਜ਼ ਉਨ੍ਹਾਂ ਦੇ ਵਿਆਹ ਨਾਲ ਜੁੜੀਆਂ ਨਵੀਆਂ ਖਬਰਾਂ ਮੀਡੀਆ 'ਚ ਆ ਰਹੀਆਂ ਹਨ।

Related Post