ਬਹੁਤ ਹੀ ਚੁਲਬੁਲੀ ,ਸੋਹਣੀ ਸੂਰਤ ਅਤੇ ਸੀਰਤ ਵਾਲੀ ਅਦਾਕਾਰਾ ।ਉਹੀ ਜਿਨ੍ਹਾਂ ਨੇ ਆਪਣੀ ਪਹਿਲੀ ਫਿਲਮ 'ਚ ਆਪਣੀ ਅਦਾਕਾਰੀ ਰਾਹੀਂ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ।ਜੀ ਹਾਂ ਜਿਨਾਂ ਨੇ 'ਸੱਜਣ ਸਿੰਘ ਰੰਗਰੂਟ' 'ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ।ਉਦੋਂ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਥੋੜੇ ਜਿਹੇ ਸਮੇਂ 'ਚ ਦਰਸ਼ਕਾਂ ਦੇ ਦਿਲਾਂ 'ਚ ਥਾਂ ਬਣਾ ਲਏਗੀ।ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ।ਨਹੀਂ ਸਮਝੇ! ਤਾਂ ਚੱਲੋਂ ਅਸੀਂ ਤੁਹਾਨੂੰ ਦੱਸ ਹੀ ਦਿੰਦੇ ਹਾਂ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਜਨਾਬ ਅਸੀਂ ਗੱਲ ਕਰ ਰਹੇ ਹਾਂ ਸੁਨੰਦਾ ਸ਼ਰਮਾ Sunanda Sharma ਦੀ।ਜੋ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ,ਅਤੇ ਹੁਣ ਉਸ ਦਾ ਇੱਕ ਵੀਡਿਓ ਵਾਇਰਲ ਹੋਇਆ ਹੈ।ਜਿਸ 'ਚ ਉਸਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ ਕਿ ਉਸ ਨੇ ਆਪਣੀਆਂ ਅੱਖਾਂ 'ਚ ਕਿਸੇ ਨੂੰ ਵਸਾ ਲਿਆ ਹੈ ,ਅਤੇ ਹੁਣ ਉਹ ਇਨਾਂ ਅਖਾਂ 'ਚ ਕੱਜਲ ਕਿਵੇਂ ਪਾਵੇ। ਸੁਨੰਦਾ ਸ਼ਰਮਾ ਇੱਕ ਪੁਰਾਣਾ ਪੰਜਾਬੀ ਗੀਤ Punjabi song ਗਾਉਂਦੀ ਨਜ਼ਰ ਆ ਰਹੀ ਹੈ । ਵੀਡਿਓ 'ਚ ਉਹ ਪੁਰਾਣਾ ਗੀਤ ਗਾ ਰਹੀ ਹੈ। 'ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ,ਬੁੱਲੀਆਂ 'ਚ ਨਾਂਅ ਤੇਰਾ|
ਹਾਸਿਆਂ 'ਚ ਤੂੰ ਹੱਸਦਾ ,ਇਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲਾ ਵੇ ਅੱਖੀਆਂ 'ਚ ਤੂੰ ਵੱਸਦਾ ।ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ Sunanda sharma ਮੋਬਾਇਲ 'ਚ ਕਿਸੇ ਨੂੰ ਵੇਖਦੇ ਹੋਏ ਇਹ ਗੀਤ ਗਾ ਰਹੀ ਹੈ।ਆਖਿਰ ਕੌਣ ਹੈ ਉਹ ਖੁਸ਼ਨਸੀਬ ਜੋ ਸੁਨੰਦਾ ਦੀਆਂ ਅੱਖਾਂ 'ਚ ਵੱਸ ਗਿਆ ਹੈ ਇਹ ਤਾਂ ਸੁਨੰਦਾ ਹੀ ਦੱਸ ਸਕਦੀ ਹੈ।