ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘ਚੋਰੀ ਚੋਰੀ’ ਜਲਦ ਹੋਵੇਗਾ ਰਿਲੀਜ਼
ਸੁਨੰਦਾ ਸ਼ਰਮਾ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੀ ਹੈ । ਹੁਣ ਉਸ ਦਾ ਨਵਾਂ ਗਾਣਾ ‘ਚੋਰੀ ਚੋਰੀ’ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ । ਜਿਸ ਦਾ ਫਸਟ ਲੁੱਕ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਸੁਨੰਦਾ ਸ਼ਰਮਾ ਦਾ ਇਹ ਗੀਤ 6 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਨੂੰ ‘ਚੋਰੀ ਚੋਰੀ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।
ਗਾਣੇ ਦਾ ਵੀਡੀਓ ਅਰਵਿੰਦਰ ਖਹਿਰਾ ਨੇ ਤਿਆਰ ਕੀਤਾ ਹੈ ਅਤੇ ਇਹ ਇੱਕ ਬੀਟ ਸੌਂਗ ਹੋਵੇਗਾ । ਖਾਸ ਗੱਲ ਇਹ ਹੈ ਕਿ ਸੁਨੰਦਾ ਫਿਰ ਤੋਂ 'ਜਾਨੀ' ਦੇ ਲਿਖੇ ਹੋਏ ਗਾਣੇ ਨੂੰ ਕਰ ਰਹੀ ਹੈ। ਸੁਨੰਦਾ ਸ਼ਰਮਾ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾ ਚੁੱਕੀ ਹੈ । ਜਿਸ ‘ਚ ਨਵਾਜ਼ੁਦੀਨ ਸਿੱਦੀਕੀ ਦੇ ਨਾਲ ਬਾਰਿਸ਼ ਕੀ ਜਾਏ, ਸੈਂਡਲ, ਦੂਜੀ ਵਾਰ ਪਿਆਰ, ਪਾਗਲ ਨਹੀਂ ਹੋਣਾ ਸਣੇ ਕਈ ਗੀਤ ਸ਼ਾਮਿਲ ਹਨ ।
ਸੁਨੰਦਾ ਸ਼ਰਮਾ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਆਪਣਾ ਨਾਮ ਆਪਣੇ ਬੂਤੇ ‘ਤੇ ਪੰਜਾਬੀ ਇੰਡਸਟਰੀ ‘ਚ ਸਥਾਪਿਤ ਕੀਤਾ ਹੈ ।ਚੋਰੀ-ਚੋਰੀ ਗਾਣੇ 'ਚ ਬਿਗ ਬੌਸ ਫੇਮ ਤੇ ਅਦਾਕਾਰ ਪ੍ਰਿਯਾਂਕ ਸ਼ਰਮਾ ਅਦਾਕਾਰੀ ਕਰਦੇ ਦਿਖਾਈ ਦੇਣਗੇ।
View this post on Instagram