ਸੁਨੰਦਾ ਸ਼ਰਮਾ ਦਾ ਅੱਜ ਹੈ ਜਨਮ ਦਿਨ, ਬਰਥਡੇ ‘ਤੇ ਜਾਣੋ ਕਿਉਂ ਗਾਇਕਾ ਦਾ ਨਾਮ ਰੱਖਿਆ ਗਿਆ ਨੰਦ ਲਾਲ

By  Shaminder January 30th 2023 12:29 PM

ਸੁਨੰਦਾ ਸ਼ਰਮਾ (Sunanda Sharma) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ । ਸੁਨੰਦਾ ਸ਼ਰਮਾ ਨੇ ਆਪਣੇ ਗਾਣਿਆਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਖ਼ਾਸ ਥਾਂ ਬਣਾਈ ਹੈ । ਉਹਨਾਂ ਦੇ ਗਾਣੇ ਹਰ ਕੋਈ ਪਸੰਦ ਕਰਦਾ ਹੈ । ਸੁਨੰਦਾ ਸ਼ਰਮਾ ਨੇ ਛੋਟੀ ਉਮਰ ਵਿੱਚ ਗਾਇਕੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ।

sunanda sharma image

ਹੋਰ ਪੜ੍ਹੋ : ਗਾਇਕ ਖ਼ਾਨ ਸਾਬ ਨੇ ਕੀਤਾ ਜਪੁਜੀ ਸਾਹਿਬ ਦਾ ਪਾਠ, ਨਿਹੰਗ ਸਿੰਘ ਸਰਵਣ ਕਰਦੇ ਆਏ ਨਜ਼ਰ

ਸੁਨੰਦਾ ਦਾ ਨਾਮ ਕਿਉਂ ਰੱਖਿਆ ਨੰਦ ਲਾਲ

ਸੁਨੰਦਾ ਸ਼ਰਮਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਪਰਿਵਾਰ ‘ਚ ਸਭ ਤੋਂ ਛੋਟੀ ਹੋਣ ਦੇ ਕਾਰਨ ਉਹ ਸਭ ਦੀ ਲਾਡਲੀ ਵੀ ਹੈ।ਉਹ ਕਾਫੀ ਸ਼ਰਾਰਤਾਂ ਵੀ ਰਹੀ ਹੈ ਅਤੇ ਸੁਭਾਅ ਤੋਂ ਨਟਖੱਟ ਹੋਣ ਦੇ ਕਾਰਨ ਉਸ ਦਾ ਨਾਮ ਨੰਦ ਲਾਲ ਰੱਖਿਆ ਗਿਆ ਹੈ ।

Sunanda Sharma Image Source : Instagram

ਹੋਰ ਪੜ੍ਹੋ : ਅੱਜ ਹੈ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਵੈਡਿੰਗ ਐਨੀਵਰਸਰੀ, ਗਾਇਕਾ ਨੇ ਵੀਡੀਓ ਸਾਂਝਾ ਕਰ ਪਤੀ ਨੂੰ ਕੀਤਾ ਯਾਦ

ਪੀਟੀਸੀ ਪੰਜਾਬੀ ਦੇ ਇੱਕ ਸ਼ੋਅ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਬਚਪਨ ਵਿੱਚ ਬਾਲ ਲੀਲਾਵਾਂ ਦਿਖਾਉਂਦੇ ਸਨ, ਉਹਨਾਂ ਦੀਆਂ ਸ਼ਰਾਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸੁਨੰਦਾ ਨਾ ਨਾਂਅ ਨੰਦ ਲਾਲ ਰੱਖਿਆ ਗਿਆ ।

Sunanda sharma image From instagram

ਗਾਇਕੀ ਦੇ ਨਾਲ ਖਾਣਾ ਬਨਾਉਣ ਦੀ ਵੀ ਹੈ ਸ਼ੁਕੀਨ

ਸੁਨੰਦਾ ਸ਼ਰਮਾ ਜਿੱਥੇ ਗਾਉਣ ਦਾ ਸ਼ੌਂਕ ਰੱਖਦੀ ਹੈ । ਗਾਉਣਾ ਉਸ ਦਾ ਪ੍ਰੋਫੈਸ਼ਨ ਵੀ ਹੈ । ਪਰ ਇਸ ਤੋਂ ਇਲਾਵਾ ਇੱਕ ਹੋਰ ਵੀ ਸ਼ੌਂਕ ਉਹ ਰੱਖਦੀ ਹੈ ।

Sunanda sharma Image Source : Instagram

ਗੀਤਾਂ ਦੇ ਨਾਲ-ਨਾਲ ਉਹ ਖਾਣਾ ਬਨਾਉਣ ‘ਚ ਵੀ ਬਹੁਤ ਜ਼ਿਆਦਾ ਦਿਲਚਸਪੀ ਰੱਖਦੀ ਹੈ ।ਉਹ ਆਪਣੇ ਕਿਚਨ ‘ਚ ਤਰ੍ਹਾਂ-ਤਰ੍ਹਾਂ ਦੀਆਂ ਡਿਸ਼ੇਸ ਬਣਾਉਂਦੀ ਹੋਈ ਦਿਖਾਈ ਦਿੰਦੀ ਹੈ ।ਜਿਸ ਦੇ ਉਹ ਵੀਡੀਓ ਵੀ ਅਕਸਰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੀ ਰਹਿੰਦੀ ਹੈ ।

 

View this post on Instagram

 

A post shared by ??????? ?ℎ???? ਸੁਨੰਦਾ ਸ਼ਰਮਾਂ (@sunanda_ss)

Related Post