
ਸੁਨੰਦਾ ਸ਼ਰਮਾ ਨੇ ਆਪਣੇ ਗਾਣਿਆਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਖ਼ਾਸ ਥਾਂ ਬਣਾਈ ਹੈ । ਉਹਨਾਂ ਦੇ ਗਾਣੇ ਹਰ ਕੋਈ ਪਸੰਦ ਕਰਦਾ ਹੈ । ਸੁਨੰਦਾ ਸ਼ਰਮਾ ਨੇ ਛੋਟੀ ਉਮਰ ਵਿੱਚ ਗਾਇਕੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ । ਸੁਨੰਦਾ ਸ਼ਰਮਾ ਹਾਲ ਹੀ ਵਿੱਚ ਪੀਟੀਸੀ ਪੰਜਾਬੀ ’ਤੇ ਦਿਖਾਏ ਜਾਣ ਵਾਲੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਪਹੁੰਚੀ ।
https://www.instagram.com/p/B8_iWe6l_q8/
ਇਸ ਸ਼ੋਅ ਵਿੱਚ ਉਹਨਾਂ ਨੇ ਦਿਲ ਖੋਲ ਕੇ ਗੱਲਾਂ ਕੀਤੀਆਂ । ਸ਼ੋਅ ਦੀ ਹੋਸਟ ਸਤਿੰਦਰ ਸੱਤੀ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ ਇਸ ਕਰਕੇ ਉਹਨਾਂ ਨਾਲ ਸਭ ਲਾਡ ਕਰਦੇ ਹਨ, ਤੇ ਉਹਨਾਂ ਦੀ ਮੰਮੀ ਨੇ ਉਹਨਾਂ ਦਾ ਨਾਂਅ ਨੰਦ ਲਾਲ ਰੱਖਿਆ ਹੈ । ਸੁਨੰਦਾ ਨੇ ਦੱਸਿਆ ਕਿ ਉਹ ਬਹੁਤ ਸ਼ਰਾਰਤਾਂ ਕਰਦੀ ਹੈ ਜਿਸ ਕਰਕੇ ਉਹਨਾਂ ਦਾ ਨਾਂਅ ਨੰਦ ਲਾਲ ਰੱਖਿਆ ਗਿਆ ਹੈ ।
https://www.instagram.com/p/B8szpjZFzYZ/
ਸੁਨੰਦਾ ਮੁਤਾਬਿਕ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਬਚਪਨ ਵਿੱਚ ਬਾਲ ਲੀਲਾਵਾਂ ਦਿਖਾਉਂਦੇ ਸਨ, ਉਹਨਾਂ ਦੀਆਂ ਸ਼ਰਾਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸੁਨੰਦਾ ਨਾ ਨਾਂਅ ਨੰਦ ਲਾਲ ਰੱਖਿਆ ਗਿਆ । ਇਸ ਸ਼ੋਅ ਵਿੱਚ ਸੁਨੰਦਾ ਸ਼ਰਮਾ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਹੋਰ ਕਈ ਰਾਜ਼ ਵੀ ਖੋਲ੍ਹੇ ।
https://www.instagram.com/p/B7apsjQFZ5h/
ਜੇਕਰ ਤੁਸੀਂ ਸੁਨੰਦਾ ਸ਼ਰਮਾ ਨਾਲ ਜੁੜੀਆਂ ਕੁਝ ਹੋਰ ਗੱਲਾਂ ਜਾਨਣਾ ਚਾਹੁੰਦੇ ਹੋ ਤਾਂ ਇਸ ਹਫ਼ਤੇ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਇਸ ਤੋਂ ਇਲਾਵਾ ਤੁਸੀਂ ਇਹ ਸ਼ੋਅ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।
https://www.instagram.com/p/B9ENsv1oL20/