ਸੁਨੰਦਾ ਸ਼ਰਮਾ ਨੇ ਵੀਡੀਓ ਰਾਹੀ ਖੋਲੀ ਦਿਲ ਦੀ ਕਿਤਾਬ, ਪੰਜ ਚੀਜ਼ਾਂ ਤੋਂ ਮਿਲਦੀ ਹੈ ਬੇਹੱਦ ਖੁਸ਼ੀ

By  Gourav Kochhar May 29th 2018 11:03 AM

ਆਪਣੇ ਖੁਸ਼-ਦਿਲ ਸੁਭਾਅ ਨਾਲ ਪਛਾਣੀ ਜਾਣ ਵਾਲੀ ਸੁਨੰਦਾ ਸ਼ਰਮਾ ਨੇ ਹਰ ਇੱਕ ਦੇ ਦਿਲ ਵਿਚ ਵੱਖਰੀ ਜਗ੍ਹਾ ਬਣਾਈ ਹੋਈ ਹੈ | ਉਨ੍ਹਾਂ ਦੀ ਸੁਰੀਲੀ ਆਵਾਜ਼ ਦੇ ਫੈਨਸ ਸਿਰਫ਼ ਪੰਜਾਬੀ ਵਿਚ ਹੀ ਨਹੀਂ, ਭਾਰਤ ਵਿਚ ਵੀ ਨਹੀਂ ਸਗੋਂ ਦੁਨੀਆਭਰ ਵਿਚ ਵਸੇ ਹੋਏ ਹਨ | ਆਏ ਦਿਨ ਗਾਇਕਾ ਸੁਨੰਦਾ ਸ਼ਰਮਾ ਆਪਣੇ ਸੋਸ਼ਲ ਨੈੱਟਵਰਕ ਸਾਈਟ ਉੱਤੇ ਕੁਝ ਨਾ ਕੁਝ ਕਰਦੇ ਵਿਖਾਈ ਦੇ ਜਾਂਦੀ ਹੈ | ਕਦੇ ਉਹ ਟੇਡੀ ਬੇਅਰ ਨਾਲ ਖੁਸ਼ੀਆਂ ਵੰਡ ਦੇ ਦਿਖਾਈ ਦਿੰਦੇ ਹਨ ਜਾਂ ਕਦੇ ਉਹ ਕਿਸੀ ਵਧੀਆ ਜਿਹੀ ਜਗ੍ਹਾ ਤੇ ਆਪਣੀਆਂ ਤਸਵੀਰਾਂ ਲੈਂਦੇ ਵਿਖਾਈ ਦਿੰਦੇ ਹਨ | ਪਰ ਅੱਜ ਉਨ੍ਹਾਂ ਨੇ ਕੁਝ ਵੱਖਰਾ ਕਿੱਤਾ ਹੈ ਤੇ ਉਹ ਵੱਖਰਾ ਹੈ ਕਿ ਸੁਨੰਦਾ ਸ਼ਰਮਾ sunanda sharma ਨੇ ਸਾਂਝਾ ਕਿੱਤੀ ਹੈ ਆਪਣੇ ਦਿਲ ਦੀ ਗੱਲ | ਉਨ੍ਹਾਂ ਨੇ ਦਸਿਆ ਹੈ ਕਿ ਕਿਹੜੀਆਂ ਪੰਜ ਚੀਜ਼ਾਂ ਹਨ ਜੋ ਉਨ੍ਹਾਂ ਨੂੰ ਬਹੁਤ ਪਸੰਦ ਹਨ |

sunanda sharma

ਚਲੋ ਜਾਂਦੇ ਹਾਂ ਉਹ ਕਿਹੜੀਆਂ ਪੰਜ ਚੀਜਾਂ ਹਨ:

1. ਖੁਦ ਨੂੰ ਪਿਆਰ:- ਸੁਨੰਦਾ ਸ਼ਰਮਾ sunanda sharma ਆਪਣੇ ਆਪ ਨੂੰ ਬਹੁਤ ਜਿਆਦਾ ਪਸੰਦ ਕਰਦੀ ਹੈ | ਇਸਦਾ ਕਾਰਨ ਉਨ੍ਹਾਂ ਨੇ ਦਸਿਆ ਕਿ ਜੇ ਤੁਸੀਂ ਖੁਦ ਨੂੰ ਪਿਆਰ ਨਹੀਂ ਕਰੋਗੇ ਤਾਂ ਹੋਰ ਕੋਈ ਤੁਹਾਨੂੰ ਪਿਆਰ ਕਿਵੇਂ ਕਰ ਸਕਦਾ ਹੈ |

2. ਤਸਵੀਰਾਂ:- ਸੁਨੰਦਾ ਸ਼ਰਮਾ ਦੀ ਸੋਸ਼ਲ ਲਾਈਫ਼ ਨੂੰ ਵੇਖ ਕਿ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਨੰਦਾ ਸ਼ਰਮਾ ਨੂੰ ਤਸਵੀਰਾਂ ਲੈਣ ਦਾ ਕਿੰਨ੍ਹਾਂ ਸ਼ੋਂਕ ਹੋਵੇਗਾ | ਉਹ ਆਪਣੇ ਹਰ ਇੱਕ ਪਲ ਨੂੰ ਜਮਾ ਕਰਨ ਲਈ ਤਸਵੀਰਾਂ ਖਿੱਚਣਾ ਪਸੰਦ ਕਰਦੀ ਹੈ |

sunanda sharma

 

3. ਸ੍ਟੇਜ:- ਤੀਜੀ ਚੀਜ਼ ਜੋ ਸੁਨੰਦਾ ਸ਼ਰਮਾ ਦੇ ਦਿਲ ਦੇ ਸੱਭ ਤੋਂ ਜ਼ਿਆਦਾ ਨੇੜੇ ਹੈ ਉਹ ਹੈ ਸ੍ਟੇਜ | ਸੁਨੰਦਾ ਨੂੰ ਲਾਈਵ ਪਰਫ਼ਾਰ੍ਮ ਕਰਨਾ ਬਹੁਤ ਪਸੰਦ ਹੈ | ਉਹ ਆਪਣੀ ਲਾਈਵ ਪਰਫੋਰਮੇਂਸ Live Performance ਤੋਂ ਹੀ ਅੰਦਾਜ਼ਾ ਲਗਾ ਲੈਂਦੇ ਹਨ ਕਿ ਲੋਕ ਉਨ੍ਹਾਂ ਨੂੰ ਕਿੰਨ੍ਹਾਂ ਕੁ ਪਿਆਰ ਕਰਦੇ ਹਨ |

4. ਖਿਡੌਣੇ:- ਜਿਵੇਂ ਕਿ ਅਸੀਂ ਉਪਰ ਦਸਿਆ ਕਿ ਸੁਨੰਦਾ ਸ਼ਰਮਾ sunanda sharma ਇੱਕ ਖੁਸ਼-ਦਿਲ ਹਸਤੀ ਹੈ | ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਆਪਣੇ ਖਿਡੌਣਿਆਂ ਦੇ ਨਾਲ ਖੇਡ ਕੇ ਜੋ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹਨ | ਇਸ ਲਈ ਤਾਂ ਸੁਨੰਦਾ ਸ਼ਰਮਾ ਜਿਆਦਾਤਰ ਤਸਵੀਰਾਂ ਆਪਣੇ ਟੇਡੀ-ਬੇਅਰ ਨਾਲ ਖਿਚਵਾਉਂਦੀ ਹੈ |

sunanda sharma

5. ਗੱਲ-ਬਾਤ:- ਪੰਜਵੀਂ ਚੀਜ਼ ਜੋ ਸੁਨੰਦਾ ਸ਼ਰਮਾ ਨੂੰ ਬੇਹੱਦ ਪਸੰਦ ਹੈ ਉਹ ਹੈ ਸੋਸ਼ਲ ਮੀਡਿਆ 'ਤੇ ਆਪਣੇ ਫੈਨਸ ਨਾਲ ਲਾਈਵ ਗੱਲ ਬਾਤ ਕਰਨਾ | ਤੁਹਾਨੂੰ ਦਸ ਦੇਈਏ ਕਿ ਸੁਨੰਦਾ ਸ਼ਰਮਾ ਨੂੰ ਜਦੋਂ ਹੀ ਸਮਾਂ ਮਿਲਦਾ ਹੈ ਉਹ ਆਪਣੇ ਫੈਨਸ ਨਾਲ ਗੱਲ ਕਰਨ ਲਈ ਸੋਸ਼ਲ ਮੀਡਿਆ ਤੇ ਲਾਈਵ ਹੋ ਜਾਂਦੇ ਹਨ, ਜਿਸਤੋਂ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ |

Tried something new, hope u will like it ? BE POSITIVE GUYS ?

A post shared by Sunanda Sharma (@sunanda_ss) on May 29, 2018 at 1:08am PDT

sunanda sharma

Related Post