ਸੁਨੰਦਾ ਸ਼ਰਮਾ ਨੇ ਗਾਣੇ ਦਾ ਰਿਲੀਜ਼ ਟਾਲਿਆ, ਪੁਲਵਾਮਾ ਅੱਤਵਾਦੀ ਹਮਲਾ ਦੱਸਿਆ ਕਾਰਣ

ਸੁਨੰਦਾ ਸ਼ਰਮਾ ਨੇ ਗਾਣੇ ਦਾ ਰਿਲੀਜ਼ ਟਾਲਿਆ, ਪੁਲਵਾਮਾ ਅੱਤਵਾਦੀ ਹਮਲਾ ਦੱਸਿਆ ਕਾਰਣ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਵੱਲੋਂ ਕਾਫੀ ਵੱਡੇ ਫੈਸਲੇ ਲਾਏ ਗਏ ਹਨ। ਜਿੱਥੇ ਕਈ ਫ਼ਿਲਮਾਂ ਪਾਕਿਸਤਾਨ 'ਚ ਰਿਲੀਜ਼ ਹੋਣ ਤੋਂ ਰੋਕ ਦਿੱਤੀਆਂ ਗਈਆਂ ਹਨ ਇਸੇ ਤਰਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਵੀ ਕਈ ਗਾਣਿਆਂ ਦੇ ਰਿਲੀਜ਼ ਨੂੰ ਟਾਲ ਦਿੱਤਾ ਹੈ। ਹੁਣ ਸੁਨੰਦਾ ਸ਼ਰਮਾ ਨੇ ਵੀ ਆਪਣੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਦੱਸਿਆ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਦੇ ਚਲਦਿਆਂ ਉਹਨਾਂ ਦੇ ਨਵੇਂ ਗੀਤ 'ਸੈਂਡਲ' ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ।
View this post on Instagram
ਸੁਨੰਦਾ ਸ਼ਰਮਾ ਨੇ ਲਿਖਿਆ ਹੈ,'ਬੀਤੇ ਦਿਨੀਂ "ਪੁਲਵਾਮਾ" ਵਿਖੇ ਹੋਏ ਦਰਦਨਾਕ ਹਾਦਸੇ ਕਾਰਨ ਅਸੀਂ ਅਾ ਪਣੇ ਗੀਤ ਦੀ ਤਾਰੀਕ ਅੱਗੇ ਵਧਾ ਰਹੇ ਹਾਂ ਅਤੇ ਨਵੀਂ ਤਾਰੀਕ ਜਲਦ ਹੀ ਦੱਸਾਂਗੇ।' ਦੱਸ ਦਈਏ ਗੁਰਨਾਮ ਭੁੱਲਰ ਅਤੇ ਉਹਨਾਂ ਦੀ ਟੀਮ ਵੱਲੋਂ ਵੀ ਪੁਲਵਾਮਾ ਹਮਲੇ ਦੇ ਚਲਦਿਆਂ ਆਉਣ ਵਾਲੀ ਫਿਲਮ ਗੁੱਡੀਆਂ ਪਟੋਲੇ ਦੇ ਟਾਈਟਲ ਟਰੈਕ ਨੂੰ ਅੱਗੇ ਵਧਾ ਦਿੱਤਾ ਗਿਆ ਸੀ।
View this post on Instagram
ਬਾਲੀਵੁੱਡ ਦੀਆਂ ਕਈ ਫ਼ਿਲਮਾਂ ਇਸ ਹਮਲੇ ਦੇ ਰੋਸ 'ਚ ਪਾਕਿਸਤਾਨ 'ਚ ਰਿਲੀਜ਼ ਹੋਣ ਤੋਂ ਰੋਕ ਲਾਈਆਂ ਗਈਆਂ ਹਨ। ਉੱਥੇ ਹੀ ਪਾਕਿਸਤਾਨੀ ਕਲਾਕਰਾਂ ਖਿਲਾਫ ਵੀ ਕਈ ਵੱਡੇ ਫੈਸਲੇ ਲਏ ਗਏ ਹਨ। ਦੱਸ ਦਈਏ 14 ਫਰਵਰੀ ਨੂੰ ਪੁਲਵਾਮਾ 'ਚ ਸੀਆਰਪੀਐਫ ਦੀ ਕਾਫਲੇ 'ਤੇ ਜੈਸ਼-ਏ-ਮੁਹੰਮਦ ਵੱਲੋਂ ਆਤਮਘਾਤੀ ਹਮਲਾ ਕੀਤਾ, ਜਿਸ 'ਚ 42 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਸ਼ਹੀਦਾਂ ਦੇ ਪਰਿਵਾਰਾਂ ਲਈ ਕਈ ਆਰਟਿਸਟ ਅੱਗੇ ਵੀ ਆਏ ਹਨ।