ਵਾਇਸ ਆਫ਼ ਪੰਜਾਬ ਛੋਟਾ ਚੈਂਪ ‘ਚ ਭਾਗ ਲੈਣ ਵਾਲਾ ਸੁਲਤਾਨ ਹੁਣ ਮੇਲਿਆਂ ‘ਚ ਵੀ ਕਰਦਾ ਹੈ ਪਰਫਾਰਮ,ਇਸ ਤਰ੍ਹਾਂ ਜਿੱਤਿਆ ਸੀ ਸ਼ੋਅ ਦੇ ਜੱਜਾਂ ਦਾ ਦਿਲ
Shaminder
August 29th 2019 01:36 PM --
Updated:
August 29th 2019 01:43 PM
ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਸੀਜ਼ਨ -4 ‘ਚ ਆਪਣੀ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤਣ ਵਾਲਾ ਸੁਲਤਾਨ ਹੁਣ ਮੇਲਿਆਂ ਅਤੇ ਸੱਥਾਂ ਵਿੱਚ ਵੀ ਗਾਉਣ ਲੱਗਿਆ ਹੈ । ਸਵਰਨ ਯਮਲਾ ਜੱਟ ਦੇ ਇਸ ਸ਼ਾਗਿਰਦ ਨੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-4 ‘ਚ ਵੀ ਆਪਣੇ ਗੀਤਾਂ ਨਾਲ ਸਭ ਦਾ ਦਿਲ ਜਿੱਤਿਆ ਸੀ । ਸਭ ਜੱਜਾਂ ਨੇ ਇਸ ਛੋਟੇ ਫਨਕਾਰ ਨੂੰ ਸਿਰ ਅੱਖਾਂ ‘ਤੇ ਬਿਠਾਇਆ ਸੀ ।