ਸੁੱਖੀ ਮਾਨ ਦੇ ਨਵੇਂ ਗੀਤ ‘ਘੈਂਟ ਮੁੰਡਾ’ ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ਪੰਜਾਬੀ ‘ਤੇ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਭਰਦੇ ਹੋਏ ਪੰਜਾਬੀ ਗਾਇਕ ਸੁੱਖੀ ਮਾਨ ਬਹੁਤ ਜਲਦ ਆਪਣੇ ਨਵੇਂ ਗੀਤ ‘ਘੈਂਟ ਮੁੰਡਾ’ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ ਸੁੱਖੀ ਮਾਨ ‘ਵਿਆਹ ਤੋਂ ਬਾਅਦ’ ਤੇ ‘ਬੰਦਾ ਬਣ ਕੇ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ‘ਘੈਂਟ ਮੁੰਡਾ’ ਉਨ੍ਹਾਂ ਦਾ ਤੀਜਾ ਗੀਤ ਜੋ ਕਿ ਦਰਸ਼ਕਾਂ ਦੇ ਸਨਮੁਖ ਹੋਵੇਗਾ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਜਾਵੇਗਾ।
View this post on Instagram
ਹੋਰ ਵੇਖੋ:ਨੇਹਾ ਭਸੀਨ ਦੇ ‘ਸੱਸੇ ਪੁੱਤਰ’ ਗਾਣੇ ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ਪੰਜਾਬੀ ‘ਤੇ
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਸਿੰਘ ਜੀਤ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਜੇ ਗੱਲ ਕਰੀਏ ਗੀਤ ਦੀ ਤਾਂ ਟਾਈਟਲ ਤੋਂ ਲੱਗਦਾ ਹੈ ਇਹ ਗਾਣਾ ਚੱਕਵੀਂ ਬੀਟ ਤੇ ਭੰਗੜੇ ਵਾਲਾ ਹੋਵੇਗਾ। ਇਸ ਗਾਣੇ ਦਾ ਵੀਡੀਓ ਕਾਕਾ ਫ਼ਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣਾ 24 ਅਕਤੂਬਰ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋ ਜਾਵੇਗਾ।