ਅਕਸ਼ੇ ਕੁਮਾਰ ਅਤੇ ਬੌਬੀ ਦਿਓਲ ਦੀ ਫ਼ਿਲਮ ਵਿੱਚ ਲਗੇਗਾ ਇਸ ਪੰਜਾਬੀ ਗੀਤ ਤੜਕਾ

By  Gourav Kochhar June 15th 2018 01:18 PM

ਪੰਜਾਬੀ ਗੀਤ ਅੱਜਕਲ ਹਰ ਬਾਲੀਵੁੱਡ ਫਿਲਮ 'ਚ ਸੁਣਨ ਨੂੰ ਮਿਲਦੇ ਹਨ। ਹੁਣ ਇਸੇ ਲਿਸਟ 'ਚ ਸੁੱਖੀ ਮਿਊਜ਼ੀਕਲ ਡਾਕਟਰਜ਼ ਦਾ ਸੁਪਰਹਿੱਟ ਗੀਤ 'ਜੈਗੁਆਰ' ਵੀ ਸ਼ਾਮਲ ਹੋ ਗਿਆ ਹੈ। ਜੀ ਹਾਂ, ਸੁੱਖੀ Sukhe ਨਾਲ ਇਸ ਗੀਤ 'ਚ ਬੋਹੇਮੀਆ ਨੇ ਰੈਪ ਕੀਤੀ ਸੀ। 'ਜੈਗੁਆਰ' ਗੀਤ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ, ਜਿਸ ਨੂੰ ਯੂਟਿਊਬ 'ਤੇ 55 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਇਹ ਗੀਤ ਸਾਨੂੰ ਅਕਸ਼ੇ ਕੁਮਾਰ akshay kumar ਸਟਾਰਰ ਫਿਲਮ 'ਹਾਊਸਫੁੱਲ 4' 'ਚ ਵੀ ਸੁਣਨ ਨੂੰ ਮਿਲੇਗਾ। ਇਸ ਦਾ ਹਿੰਟ ਸੁੱਖੀ ਨੇ ਆਪਣੇ ਇਕ ਕਾਨਸਰਟ ਦੌਰਾਨ ਦਿੱਤਾ ਸੀ।

housefull 4

ਹੁਣ ਗੱਲ ਭਾਵੇਂ ਛੋਟੀ ਬਾਲੀਵੁੱਡ ਫਿਲਮ ਦੀ ਹੋਵੇ ਜਾਂ ਵੱਡੀ, ਪੰਜਾਬੀ ਗੀਤ ਦਿਖਾਉਣ ਨਾਲ ਥੋੜ੍ਹੀ-ਬਹੁਤ ਪ੍ਰਸਿੱਧੀ ਤਾਂ ਇਨ੍ਹਾਂ ਫਿਲਮਾਂ ਨੂੰ ਮਿਲ ਹੀ ਜਾਂਦੀ ਹੈ। ਹਨੀ ਸਿੰਘ ਦਾ 'ਅੰਗਰੇਜ਼ੀ ਬੀਟ', ਜੇ ਸਟਾਰ ਦਾ 'ਮੈਂ ਤੇਰਾ ਬੁਆਏਫਰੈਂਡ', ਇਨਦੀਪ ਬਖਸ਼ੀ ਦਾ 'ਸੈਟਰਡੇ ਸੈਟਰਡੇ', ਜੈਜ਼ ਧਾਮੀ ਦਾ 'ਹਾਈ ਹੀਲਜ਼' ਤੇ ਗੁਰੂ ਰੰਧਾਵਾ ਦਾ 'ਪਟੋਲਾ', ਇਹ ਕੁਝ ਅਜਿਹੇ ਗੀਤ ਹਨ, ਜਿਨ੍ਹਾਂ ਨੇ ਬਾਲੀਵੁੱਡ ਫਿਲਮਾਂ ਨੂੰ ਸੁਪਰਹਿੱਟ ਬਣਾਉਣ 'ਚ ਮਦਦ ਕੀਤੀ। ਅੱਜ 'ਰੇਸ 3' ਫਿਲਮ ਰਿਲੀਜ਼ ਹੋਈ ਹੈ, ਜਿਸ 'ਚ ਦੀਪ ਮਨੀ ਦਾ ਗੀਤ 'ਹੀਰੀਏ' ਸੁਣਾਈ ਦੇ ਰਿਹਾ ਹੈ। ਇਹ ਗੀਤ ਵੀ ਪੰਜਾਬੀ ਹੈ।

https://www.youtube.com/watch?v=i2GC06euEDE

ਉਥੇ ਗੱਲ ਕਰੀਏ 'ਹਾਊਸਫੁੱਲ 4' ਦੀ ਤਾਂ ਇਸ ਫਿਲਮ 'ਚ ਅਕਸ਼ੇ ਕੁਮਾਰ akshay kumar ਤੋਂ ਇਲਾਵਾ ਕ੍ਰਿਤੀ ਸੈਨਨ, ਪੂਜਾ ਹੇਗੜੇ, ਰਿਤੇਸ਼ ਦੇਸ਼ਮੁਖ, ਚੰਕੀ ਪਾਂਡੇ, ਕ੍ਰਿਤੀ ਖਰਬੰਦਾ ਤੇ ਬੋਮਨ ਈਰਾਨੀ ਮੁੱਖ ਭੂਮਿਕਾ ਨਿਭਾਉਣਗੇ। ਚਰਚਾ ਇਹ ਵੀ ਹੈ ਕਿ 'ਹਾਊਸਫੁੱਲ 4' 'ਚ ਸੰਜੇ ਦੱਤ, ਬੌਬੀ ਦਿਓਲ ਤੇ ਅਭਿਸ਼ੇਕ ਬੱਚਨ ਵੀ ਨਜ਼ਰ ਆ ਸਕਦੇ ਹਨ। ਫਿਲਮ ਨੂੰ ਸਾਜਿਦ ਖਾਨ ਡਾਇਰੈਕਟ ਕਰਨਗੇ, ਜਿਹੜੀ 2019 ਦੀ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।

sukhe

Related Post