ਸੁੱਖੀ ਮਿਊਜ਼ਿਕਲ ਡੌਕਟਰਜ ਨੇ ਪਾਈ ਅਜਿਹੀ ਵੀਡੀਓ ਗੀਤਕਾਰ ਜਾਨੀ ਤੋਂ ਲੈ ਕੇ ਕੈਂਬੀ ਰਾਜਪੁਰੀਆ ਨੇ ਕੀਤੇ ਕਮੈਂਟ, ਦੇਖੋ ਵੀਡੀਓ
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਤੇ ਸੰਗੀਤ ਡਾਇਰੈਕਟਰ ਸੁੱਖੀ ਮਿਊਜ਼ਿਕਲ ਡੌਕਟਰਜ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ‘ਚ ਉਹ ਆਪਣੇ ਦੋਸਤਾਂ ਦੇ ਨਾਲ ਲੌਂਗ ਲਾਚੀ ਦੇ ਗੀਤ ਉੱਤੇ ਆਪਣੀ ਅਦਾਵਾਂ ਬਿਖੇਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਨ ਤੋਂ ਬਾਅਦ ਫੈਨਜ਼ ਦੇ ਮੈਸੇਜਾਂ ਦੀਆਂ ਝੜੀਆਂ ਲੱਗ ਗਈਆਂ।
View this post on Instagram
Mast maule...hahaha @shreysean @rupinderharry @sukhemuziicaldoctorz
ਹੋਰ ਵੇਖੋ:‘ਅਰਦਾਸ ਕਰਾਂ’ ਦੇ ਦੂਜੇ ਗੀਤ ‘ਤੇਰੇ ਰੰਗ ਨਿਆਰੇ’ ਦਾ ਪੋਸਟਰ ਆਇਆ ਸਾਹਮਣੇ
ਇਸ ਤੋਂ ਇਲਾਵਾ ਨਾਮੀ ਗੀਤਕਾਰ ਜਾਨੀ ਤੇ ਗਾਇਕ ਕੈਂਬੀ ਰਾਜਪੁਰੀਆ ਨੇ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੇ ਆਪ ਨੂੰ ਰੋਕ ਨਾ ਪਾਏ ਤੇ ਕਮੈਂਟ ਕਰਕੇ ਆਪਣੀ ਹਾਸੇ ਵਾਲੀ ਪ੍ਰਤੀਕਿਰਿਆ ਦਿੱਤੀ ਹੈ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਚਾਰ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
Sukhe Muzical Doctorz
ਜੇ ਗੱਲ ਕੀਤੀ ਜਾਵੇ ਸੁੱਖੀ ਮਿਊਜ਼ਿਕਲ ਡੌਕਟਰਜ ਦੇ ਕੰਮ ਦੀ ਤਾਂ ਉਨ੍ਹਾਂ ਦਾ ਹਾਲ ਹੀ ‘ਚ ਖ਼ੂਬਸੂਰਤ ਮਿਊਜ਼ਿਕ ਬੀ ਪਰਾਕ ਦੇ ਪਹਿਲੇ ਬੀਟ ਸੌਂਗ ‘ਨੈਣ ਤੇਰੇ’ ‘ਚ ਸੁਣਨ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਹ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਹਿੱਟ ਗੀਤ ਨੂੰ ਮਿਊਜ਼ਿਕ ਦੇ ਚੁੱਕੇ ਹਨ ਤੇ ਆਪਣੀ ਆਵਾਜ਼ ‘ਚ ਕਈ ਵਧੀਆ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।