ਮਸ਼ਹੂਰ ਰੈਪਰ ਤੇ ਗਾਇਕ ਬਾਦਸ਼ਾਹ ਨਾਲ ਮਿਲ ਕੇ ਬਣਾਇਆ ਬੀਟ ਸੌਂਗ ‘ਬੰਬ’ ਨਾਲ ਸਭ ਦਾ ਦਿੱਲ ਲੁੱਟਣ ਤੋਂ ਬਾਅਦ ਮਿਊਜ਼ਿਕਲ ਡੌਕਟਰਜ਼ ਸੁੱਖੀ ਨੇ ਬਹੁਤ ਲੰਬਾ ਇੰਤਜ਼ਾਰ ਕਰਵਾਉਣ ਤੋਂ ਬਾਅਦ ਹੁਣ ਅਪਣੇ ਅਗਲੇ ਆਉਣ ਵਾਲੇ ਨਵੇਂ ਸਿੰਗਲ ਟ੍ਰੈਕ ‘ਆਈ ਨੀਡ ਯਾਅ’ ਦਾ ਐਲਾਨ ਕੀਤਾ ਹੈ।
ਹੋਰ ਪੜ੍ਹੋ: ਬਚਪਨ ‘ਚ ਕਿਸ ਤਰ੍ਹਾਂ ਗਾਉਂਦੇ ਸਨ ਰੌਸ਼ਨ ਪ੍ਰਿੰਸ, ਦੇਖੋ ਵੀਡਿਓ
ਪਿੱਛਲੇ ਕੁੱਝ ਦਿਨਾਂ ਤੋਂ ਸੰਗੀਤਕਾਰ ਤੇ ਗਾਇਕ ਸੁੱਖੀ ਨੇ ਅਪਣੇ ਇੰਸਟਾਗ੍ਰਾਮ ਤੇ ਅਪਣੇ ਆਉਣ ਵਾਲੇ ਟ੍ਰੈਕ ਬਾਰੇ ਪੋਸਟ ਪਾ ਕੇ ਉਤੇਜਨਾ ਬਣਾਈ ਹੋਈ ਸੀ ਉਹਨਾਂ ਨੇ ਆਪਣੇ ਆਉਣ ਵਾਲੇ ਗੀਤ ਬਾਰੇ ਆਪਣੇ ਫੈਨਜ਼ ਨੂੰ ਕਈ ਇਸ਼ਾਰੇ ਵੀ ਦਿੱਤੇ ਸੀ ਤੇ ਹੁਣ ਸਭ ਦੀ ਉਡੀਕ ਖਤਮ ਕਰਦੇ ਹੋਏ ਸੁੱਖੀ ਨੇ ਅਪਣੇ ਆਉਣ ਵਾਲੇ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ।
https://www.instagram.com/p/BqXLCneByBw/
ਸਪੈਸ਼ਲੀ ਗੀਤ ਦਾ ਪੋਸਟਰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲਾ ਗੀਤ ਬਹੁਤ ਜ਼ਿਆਦਾ ਜੋਸ਼ੀਲਾ ਤੇ ਮਸਤੀ ਨਾਲ ਭਰਿਆ ਹੋਵੇਗਾ। ਜਿਵੇਂ ਕਿ ਟਾਈਟਲ ਤੋਂ ਇਹ ਪਤਾ ਚੱਲਦਾ ਹੈ ਕਿ ਗੀਤ ਇੱਕ ਰੁਮਾਂਟਿਕ ਹੋਵੇਗਾ ਤੇ ਨਾਲ ਹੀ ਸੁੱਖੀ ਤੇ ਕ੍ਰਿਸਟਲ ਡੀਸੂਜ਼ਾ ਵਿਚਲੇ ਸ਼ਾਨਦਾਰ ਜੁਗਲਬੰਦੀ ਦੇਖਣ ਨੂੰ ਮਿਲੇਗੀ । ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਨੇ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ। ਇਸ ਦੀ ਵੀਡੀਓ ਅਰਵਿੰਦਰ ਖਹਿਰਾ ਨੇ ਡਾਇਰੈਕਟ ਕੀਤਾ ਹੈ ਸੋਨੀ ਮਿਊਜ਼ਿਕ ਦੇ ਬੈਨਰ ਤਲੇ 27 ਨਵੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਜਿਸ ਤੋਂ ਬਾਅਦ ਇਸ ਗਾਉਣੇ ਨੂੰ ਲੈਕੇ ਉਹਨਾਂ ਦੇ ਫੈਲਜ਼ ‘ਚ ਕਾਫੀ ਉਤਸ਼ਾਹ ਹੈ।
ਹੋਰ ਪੜ੍ਹੋ: ਇਸ ਹੋਟਲ ‘ਚ ਕਰਵਾਉਣਗੇ ਰਣਵੀਰ ਤੇ ਦੀਪਿਕਾ ਵਿਆਹ, ਦੇਖੋ ਤਸਵੀਰਾਂ
ਇਸ ਤੋਂ ਇਲਾਵਾ ਸੁੱਖੀ ਸਿੱਧੂ ਮੂਸੇਵਾਲਾ ਨਾਲ ਵੀ ਇਕ ਸ੍ਰਪਰਾਈਜ਼ ਲੈ ਕੇ ਆ ਰਿਹਾ ਹੈ। ਨਾਲ ਹੀ ਸੁੱਖੀ ਅਪਣੀ ਆਉਣ ਵਾਲੀ ਸੋਲੋ ਮਿਊਜ਼ਿਕ ਐਲਬਮ ਦੀ ਤਿਆਰੀ ਚ ਲੱਗਿਆ ਹੋਏ ਹਨ।
-PTC Punjabi