ਸੁੱਖ ਖਰੌੜ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਖ਼ਾਸ ਤਸਵੀਰ, ਪ੍ਰਸ਼ੰਸਕਾਂ ਦੀ ਖੁਹਾਇਸ਼ ਕੀਤੀ ਪੂਰੀ

By  Lajwinder kaur April 27th 2021 03:58 PM -- Updated: April 27th 2021 04:03 PM

ਪੰਜਾਬੀ ਗੀਤਕਾਰ ਤੇ ਗਾਇਕ ਸੁੱਖ ਖਰੌੜ (Sukh Kharoud) ਜੋ ਕਿ ਇਸ ਸਾਲ ਫਰਵਰੀ ਮਹੀਨੇ ‘ਚ ਵਿਆਹ ਦੇ ਬੰਧਨ 'ਚ ਬੱਝ ਗਏ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਪ੍ਰਸ਼ੰਸਕ ਸੁੱਖ ਖਰੌੜ ਨੂੰ ਵਿਆਹ ਤੋਂ ਬਾਅਦ ਦੀ ਕੋਈ ਤਸਵੀਰ ਪੋਸਟ ਕਰਨ ਦੀ ਮੰਗ ਕਰ ਰਹੇ ਸੀ।

inside image of sukh kharoud with his wife image credit: instagram

ਹੋਰ ਪੜ੍ਹੋ : ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਦਾ ਹੋਇਆ ਵਿਆਹ, ਸੋਸ਼ਲ ਮੀਡੀਆ 'ਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

after marriage sukh kharoud shared first time photo with wife image credit: instagram

ਪ੍ਰਸ਼ੰਸਕਾਂ ਦੀ ਡਿਮਾਂਡ ਪੂਰੀ ਕਰਦੇ ਹੋਏ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ਚਲੋ ਜਿਹੜੇ ਕਹਿੰਦੇ, ਵਿਆਹ ਤੋਂ ਬਾਅਦ ਦੀ ਫੋਟੋ ਪਾਉ ਵਾਇਫ ਨਾਲ

... ♥️ ਅੱਜ ਉਹ ਸੁਹਾਵਨਾ ਦਿਨ ਆ ਹੀ ਗਿਆ..’ । ਇਸ ਤਸਵੀਰ 'ਚ ਉਹ ਆਪਣੀ ਲਾਈਫ ਪਾਰਟਨਰ ਦੇ ਨਾਲ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਨੇ । ਦੋਵਾਂ ਸ਼ਾਨਦਾਰ ਆਉਟ ਫਿੱਟ ਦਿਖਾਈ ਦੇ ਰਹੇ ਨੇ। ਦਰਸ਼ਕ ਵੀ ਕਮੈਂਟ ਕਰਕੇ ਜੋੜੀ ਦੀ ਤਾਰੀਫ ਕਰ ਰਹੇ ਨੇ।

wedding celebration pic of sukh kharoud with his wife image credit: instagram

ਜੇ ਗੱਲ ਕਰੀਏ ਸੁੱਖ ਖਰੌੜ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦਾ ਇੱਕ ਮਿਊਜ਼ਿਕ ਗਰੁੱਪ ਹੈ ਜਿਸ ਦਾ ਨਾਂਅ ‘ਦ ਲੈਂਡਰਸ’ ਹੈ । ‘ਦ ਲੈਂਡਰਸ’ ‘ਚ ਦੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਦੀ ਤਿਕੜੀ ਗੀਤ ਗਾਉਂਦੀ ਹੈ । ਇਸ ਤਿਕੜੀ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ।

 

 

View this post on Instagram

 

A post shared by Sukh Kharoud (@sukh_kharoud)

Related Post