ਗੰਨੇ ਦਾ ਰਸ ਸਿਹਤ ਲਈ ਹੁੰਦਾ ਹੈ ਬਹੁਤ ਹੀ ਲਾਭਦਾਇਕ, ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
Shaminder
December 15th 2021 04:41 PM
ਗੰਨੇ ਦਾ ਰਸ (Sugarcane juice ) ਗਰਮੀਆਂ ਅਤੇ ਸਰਦੀਆਂ ਦੋਹਾਂ ਹੀ ਰੁੱਤਾਂ ‘ਚ ਬਹੁਤ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਗੰਨੇ ਦਾ ਰਸ ਪੀਣ ਦੇ ਫਾਇਦੇ (benefits) ਬਾਰੇ ਦੱਸਾਂਗੇ । ਕਿਉਂਕਿ ਗੰਨੇ ਦਾ ਰਸ ਜਿੱਥੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ । ਉੱਥੇ ਹੀ ਸਰੀਰ ਨੂੰ ਹਾਈਡ੍ਰੇਟ ਕਰਨ ਦਾ ਕੰਮ ਵੀ ਕਰਦਾ ਹੈ । ਅੱਜ ਕੱਲ੍ਹ ਜ਼ਿਆਦਾਤਰ ਲੋਕ ਡੱਬਾ ਬੰਦ ਜੁਸ ਪੀਣ ਨੂੰ ਤਰਜੀਹ ਦਿੰਦੇ ਹਨ । ਪਰ ਡੱਬਾ ਬੰਦ ਜੂਸ ਦੇ ਨਾਲੋਂ ਤਾਜ਼ਾ ਗੰਨੇ ਦਾ ਰਸ ਪੀਣਾ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ । ਕਿਉਂਕਿ ਇਹ ਕਈ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ ।