ਬਹੁਤ ਹੀ ਸਾਦਗੀ ਨਾਲ ਹੋਇਆ ਸੁਗੰਧਾ ਮਿਸ਼ਰਾ ਦਾ ਵਿਆਹ, ਵੇਖੋ ਤਸਵੀਰਾਂ

By  Shaminder April 28th 2021 11:49 AM

ਕਾਮੇਡੀਅਨ ਸੁਗੰਧਾ ਮਿਸ਼ਰਾ ਦਾ ਵਿਆਹ ਹੋ ਗਿਆ ਹੈ । ਉਹ ਆਪਣੇ ਸਹੁਰਿਆਂ ਲਈ ਰਵਾਨਾ ਹੋ ਚੁੱਕੀ ਹੈ । ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਸੁਗੰਧਾ ਆਪਣੇ ਸਹੁਰੇ ਘਰ ਲਈ ਰਵਾਨਾ ਹੁੰਦੀ ਦਿਖਾਈ ਦੇ ਰਹੀ ਹੈ । ਉਸ ਦੇ ਪ੍ਰਸ਼ੰਸਕ ਵੀ ਉਸ ਨੂੰ ਵਧਾਈ ਦੇ ਰਹੇ ਹਨ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਜੋੜੀ ਨੂੰ ਆਸ਼ੀਰਵਾਦ ਵੀ ਦੇ ਰਹੇ ਹਨ ।

sughanda mishra Image From sugandha mishra's Instagram

ਹੋਰ ਪੜ੍ਹੋ : ਮਾਧੁਰੀ ਦੀਕਸ਼ਿਤ ਤੇ ਬੋਮਨ ਇਰਾਨੀ ਨੇ ਲਗਾਵਾਇਆ ਕੋਰੋਨਾ ਵੈਕਸੀਨ ਦਾ ਟੀਕਾ 

sughanda with husband Image From Sugandha Mishra's Instagram

ਕੋਰੋਨਾ ਕਾਲ ਦੇ ਚਲਦੇ ਵਿਆਹ ਇਕ ਦਿਨ 'ਚ ਹੀ ਤਮਾਮ ਰਸਮਾਂ ਦੇ ਨਾਲ ਸਮਾਪਤ ਹੋ ਗਿਆ। ਵਿਆਹ ਤਿੰਨ ਰਾਜਾਂ ਦੇ ਰੀਤੀ-ਰਿਵਾਜਾਂ ਅਨੁਸਾਰ ਹੋਇਆ, ਜਿਸ 'ਚ ਦੋਵਾਂ ਪਰਿਵਾਰਾਂ 'ਚੋਂ ਸਿਰਫ 20 ਮੈਂਬਰ ਹੀ ਸ਼ਾਮਲ ਹੋਏ। ਬਿਨਾਂ ਬੈਂਡ ਦੇ ਸਾਧਾਰਣ ਤਰੀਕੇ ਨਾਲ ਵਿਆਹ ਤੋਂ ਬਾਅਦ ਸੁਗੰਧਾ ਮਾਡਲ ਟਾਊਨ ਸਥਿਤ ਆਪਣੇ ਘਰ ਆਈ। ਉਥੇ ਦੋ ਘੰਟੇ ਰੁਕੀ ਤੇ ਫਿਰ ਸਵੇਰੇ ਉਥੋਂ ਪਤੀ ਡਾ. ਸੰਕੇਤ ਮਿਸ਼ਰਾ ਨਾਲ ਆਪਣੇ ਸਹੁਰੇ ਘਰ ਜਾਣ ਲਈ ਰਵਾਨਾ ਹੋਈ।

Sugandha Image From sugandhamishra's Instagram

ਸੁਗੰਧਾ ਘਰ ਤੋਂ ਵਿਦਾਈ ਲੈਣ ਤੋਂ ਬਾਅਦ ਸਿੱਧੇ ਏਅਰਪੋਟ ਪਹੁੰਚੀ ਤੇ ਉਥੋਂ ਆਪਣੇ ਪਤੀ ਨਾਲ ਮੁੰਬਈ ਦੀ ਫਲਾਈਟ ਲਈ।

 

View this post on Instagram

 

A post shared by ???????? ?????? (@sugandhamishra23)

Related Post