‘ਸੁਫ਼ਨਾ’ ਫ਼ਿਲਮ ਦੀ ਅਦਾਕਾਰਾ ਤਾਨੀਆ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਆਪਣਾ ਬਰਥਡੇਅ, ਵੀਡੀਓ ਕੀਤਾ ਸਾਂਝਾ

ਪਾਲੀਵੁੱਡ ਜਗਤ ਦੀ ਖ਼ੂਬਸੂਰਤ ਅਦਾਕਾਰਾ ਤਾਨੀਆ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਬਰਥਡੇਅ ਸੈਲੀਬਰੇਸ਼ਨ ਦੇ ਕੁਝ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੇ ਨੇ । ਪਰਿਵਾਰ, ਦੋਸਤਾਂ ਤੇ ਫੈਨਜ਼ ਜਿਨ੍ਹਾਂ ਨੇ ਉਨ੍ਹਾਂ ਦੇ ਜਨਮਦਿਨ ਨੂੰ ਖ਼ਾਸ ਬਣਾਇਆ ਸਭ ਦਾ ਧੰਨਵਾਦ ਕੀਤਾ ਹੈ । ਵੀਡੀਓ ‘ਚ ਤਾਨੀਆ ਕੇਕ ਕੱਟਦੇ ਹੋਏ ਉਹ ਬਹੁਤ ਖੁਸ਼ ਨਜ਼ਰ ਆ ਰਹੇ ਨੇ । ਨਿਸ਼ਾ ਬਾਨੋ, ਗੁਰਨਾਮ ਭੁੱਲਰ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਨੇ ।
View this post on Instagram
ਜਮਸ਼ੇਦਪੁਰ 'ਚ ਜਨਮੀ ਤੇ ਅੰਮ੍ਰਿਤਸਰ 'ਚ ਪਲੀ ਤਾਨੀਆ ਨੂੰ ਕਲਾ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ ਪਰ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਪਹਿਲਾਂ ਤਾਨੀਆ ਆਪਣੀ ਪੜ੍ਹਾਈ ਪੂਰੀ ਕਰੇ । ਉਨ੍ਹਾਂ ਨੇ ਆਪਣੇ ਮਾਪਿਆਂ ਦੀ ਗੱਲ ਪੂਰੀ ਕਰਦੇ ਹੋਏ ਪੋਸਟ ਗਰੇਜੁਏਸ਼ਨ ਅਤੇ ਬਤੌਰ ਇੰਟੀਰੀਅਰ ਡਿਜ਼ਾਈਨਰ ਦੀ ਡਿਗਰੀ ਹਾਸਿਲ ਕੀਤੀ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਆਪਣਾ ਕਰੀਅਰ ਬਨਾਉਣ ਬਾਰੇ ਸੋਚਿਆ ।
View this post on Instagram
ਕਿਸਮਤ, ਰੱਬ ਦਾ ਰੇਡੀਓ-2, ਸੰਨ ਆਫ ਮਨਜੀਤ ਸਿੰਘ, ਗੁੱਡੀਆਂ ਪਟੋਲੇ ਵਰਗੀ ਫ਼ਿਲਮਾਂ ‘ਚ ਸ਼ਾਨਦਾਰ ਅਦਾਕਾਰੀ ਕਰਨ ਵਾਲੀ ਤਾਨੀਆ ਇਸ ਸਾਲ ਬਤੌਰ ਲੀਡ ਰੋਲ ਸੁਫ਼ਨਾ ਫ਼ਿਲਮ ‘ਚ ਨਜ਼ਰ ਆਏ । ਜੀ ਹਾਂ ਜਗਦੀਪ ਸਿੱਧੂ ਦੀ ਸੁਫ਼ਨਾ ਫ਼ਿਲਮ ਜੋ ਕਿ ਇਸ ਸਾਲ ਫਰਵਰੀ ਮਹੀਨੇ ‘ਚ ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਤਾਨੀਆ ਤੇ ਐਮੀ ਵਿਰਕ ਮੁੱਖ ਕਿਰਦਾਰ ‘ਚ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ । ਦਰਸ਼ਕਾਂ ਵੱਲੋਂ ਤਾਨੀਆ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ।