ਸੁਦੇਸ਼ ਕੁਮਾਰੀ ਦੀ ਧੀ ਵੀ ਹੈ ਵਧੀਆ ਗਾਇਕਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
Shaminder
September 22nd 2021 12:53 PM
ਸੁਦੇਸ਼ ਕੁਮਾਰੀ (Sudesh Kumari ) ਜਿਨ੍ਹਾਂ ਨੇ ਕਿ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਲਗਾਤਾਰ ਫ਼ਿਲਮ ਇੰਡਸਟਰੀ ‘ਚ ਸਰਗਰਮ ਹੈ । ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ । ਹਾਲ ‘ਚ ਉਸ ਦਾ ਗੀਤ ‘ਪੱਗ ਬੰਨ ਕੇ ਰੱਖਿਆ ਕਰ ਵੇ’ ਰਿਲੀਜ਼ ਹੋਇਆ ਸੀ । ਜੋ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਹੀ ਗੀਤ ਗਾਏ ਜੋ ਕਿ ਸਰੋਤਿਆਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਗਏ ਹਨ । ਉਨ੍ਹਾਂ ਦੀ ਧੀ ਸੀਰਤ (Seerat )ਵੀ ਬਹੁਤ ਵਧੀਆ ਆਵਾਜ਼ ਦੀ ਮਾਲਿਕ ਹੈ ।