ਕੈਂਸਰ ਕਾਰਨ ਹੋ ਗਈ ਕਿਰਣ ਖੇਰ ਦੀ ਅਜਿਹੀ ਹਾਲਤ, ਪਛਾਨਣਾ ਵੀ ਹੋਇਆ ਮੁਸ਼ਕਿਲ

By  Shaminder October 9th 2021 02:16 PM

ਅਦਾਕਾਰਾ ਕਿਰਣ ਖੇਰ (Kirron Kher ) ਪਿਛਲੇ ਕਈ ਮਹੀਨਿਆਂ ਤੋਂ ਕੈਂਸਰ ਦੇ ਨਾਲ ਜੰਗ ਲੜ ਰਹੀ ਹੈ । ਕਿਰਣ ਖੇਰ ਨੂੰ ਮਲਟੀਪਲ ਮਾਈਲਮਾ ਹੈ, ਜੋ ਕਿ ਇੱਕ ਤਰ੍ਹਾਂ ਦਾ ਬਲੱਡ ਕੈਂਸਰ ਹੈ । ਜਿਸ ਦਾ ਇਲਾਜ ਉਹ ਪਿਛਲੇ ਕਈ ਦਿਨਾਂ ਤੋਂ ਕਰਵਾ ਰਹੀ ਹੈ । ਇਸੇ ਦੌਰਾਨ ਅਦਾਕਾਰਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਕਿ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

kirron.-min Image From Instagram

ਹੋਰ ਪੜ੍ਹੋ : ਅਦਾਕਾਰਾ ਮੋਨਿਕਾ ਗਿੱਲ ਦੇ ਮੰਗੇਤਰ ਨੇ ਵਿਆਹ ‘ਚ ਪਾਇਆ ਖੂਬ ਭੰਗੜਾ, ਤਸਵੀਰਾਂ ਹੋ ਰਹੀਆਂ ਵਾਇਰਲ

ਇਸ ਤਸਵੀਰ ‘ਚ ਅਦਾਕਾਰਾ ਨੂੰ ਪਛਾਨਣਾ ਵੀ ਔਖਾ ਹੈ । ਕਿਉਂਕਿ ਬਿਮਾਰੀ ਕਾਰਨ ਉਹ ਕਾਫੀ ਕਮਜ਼ੋਰ ਲੱਗ ਰਹੀ ਹੈ । ਇਸ ਤਸਵੀਰ ‘ਚ ਉਹ ਆਪਣੇ ਲੈਪਟਾਪ ‘ਤੇ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Kirron, -min Image From Instagram

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਉਸ ਦੀ ਜਲਦ ਤੰਦਰੁਸਤੀ ਲਈ ਦੁਆ ਕਰ ਰਹੇ ਹਨ । ਅਦਾਕਾਰਾ ਦੇ ਪਤੀ ਅਨੁਪਮ ਖੇਰ ਨੇ ਵੀ ਪਤਨੀ ਦਾ ਹੌਸਲਾ ਵਧਾਇਆ ਹੈ । ਕਿਰਣ ਖੇਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਕਈ ਸੀਰੀਅਲਸ ‘ਚ ਵੀ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ ।

 

View this post on Instagram

 

A post shared by Kirron Kher (@kirronkhermp)

Related Post