ਸੁਭਾਸ਼ ਘਈ ਹੋਏ 75 ਸਾਲਾਂ ਦੇ, ਸੰਜੇ ਦੱਤ ਨੂੰ ਸਭ ਦੇ ਸਾਹਮਣੇ ਇਸ ਲਈ ਮਾਰਿਆ ਸੀ ਜ਼ੋਰਦਾਰ ਥੱਪੜ

ਸੁਭਾਸ਼ ਘਈ ਦਾ ਜਨਮ ਪੰਜਾਬੀ ਪਰਿਵਾਰ ਵਿੱਚ 24 ਜਨਵਰੀ 1945 ਵਿੱਚ ਹੋਇਆ ਸੀ । ਉਹਨਾਂ ਦੇ ਪਿਤਾ ਡੈਂਟਟਿਸਟ ਸਨ । ਸੁਭਾਸ਼ ਘਈ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦਿੱਲੀ ਤੋਂ ਕੀਤੀ । ਉਹਨਾਂ ਨੇ ਕਮਰਸ ਵਿੱਚ ਬੈਚਲਰ ਡਿਗਰੀ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਫ਼ਿਲਮ ਤੇ ਟੈਲੀਵਿਜ਼ਨ ਇੰਸੀਚਿਊਟ ਆਫ਼ ਇੰਡੀਆ ਵਿੱਚ ਦਾਖਲਾ ਲੈ ਲਿਆ । ਘਈ ਦਾ ਵਿਆਹ ਰਿਹਾਨਾ ਉਰਫ਼ ਮੁਕਤਾ ਨਾਲ ਹੋਇਆ । ਉਹਨਾਂ ਦੀਆਂ ਦੋ ਬੇਟੀਆਂ ਹਨ ।
https://www.instagram.com/p/B7npzQZpP7Q/
ਸੁਭਾਸ਼ ਘਈ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਅਦਾਕਾਰ ਦੇ ਤੌਰ ਤੇ ਕੀਤੀ ਸੀ । ਉਹਨਾਂ ਨੇ ਸ਼ੁਰੂਆਤੀ ਸਮੇਂ ਵਿੱਚ ਬਹੁਤ ਹੀ ਘੱਟ ਬਜਟ ਦੀਆਂ ਫ਼ਿਲਮਾਂ ਕੀਤੀਆਂ ਸਨ । ਉਹ ਉਮੰਗ ਤੇ ਗੁੰਮਰਾਹ ਵਰਗੀਆਂ ਫ਼ਿਲਮਾਂ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਏ । ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਅਦਾਕਾਰੀ ਉਹਨਾਂ ਦੇ ਵੱਸ ਦੀ ਗੱਲ ਨਹੀਂ ਤਾਂ ਉਹਨਾਂ ਨੇ ਨਿਰਦੇਸ਼ਨ ਦੇ ਖੇਤਰ ਵਿੱਚ ਕਰੀਅਰ ਬਨਾਉਣ ਬਾਰੇ ਸੋਚਿਆ ।
https://www.instagram.com/p/B6nSEjzpMTY/
ਨਿਰਦੇਸ਼ਕ ਦੇ ਤੌਰ ਤੋਂ ਸੁਭਾਸ਼ ਘਈ ਨੇ ਫ਼ਿਲਮ ਕਾਲੀਚਰਨ ਨਾਲ ਡੈਬਿਊ ਕੀਤਾ । ਇਹ ਫ਼ਿਲਮ ਬਾਕਸ ਆਫ਼ਿਸ ਤੇ ਸੁਪਰਹਿੱਟ ਸਾਬਿਤ ਹੋਈ । ਉਹਨਾਂ ਨੇ ਦਿਲੀਪ ਕੁਮਾਰ ਨਾਲ ਨਾਲ ਮਿਲ ਕੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਨ੍ਹਾਂ ਵਿੱਚ ਵਿਧਾਤਾ, ਸੌਦਾਗਰ, ਕਰਮਾ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ । ਉਹਨਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ।
https://www.instagram.com/p/BmGbIg4AqeZ/
ਇੱਕ ਵਾਰ ਦੀ ਗੱਲ ਹੈ ਕਿ ਸੁਭਾਸ਼ ਘਈ ਨੇ ਫ਼ਿਲਮ ਵਿਧਾਤਾ ਦੀ ਸ਼ੂਟਿੰਗ ਦੇ ਦੌਰਾਨ ਸਭ ਦੇ ਸਾਹਮਣੇ ਸੰਜੇ ਦੱਤ ਨੂੰ ਇਸ ਲਈ ਥੱਪੜ ਮਾਰ ਦਿੱਤਾ ਸੀ ਕਿਉਂਕਿ ਸੰਜੇ ਦੱਤ ਨਸ਼ੇ ਵਿੱਚ ਧੁੱਤ ਹੋ ਕੇ ਪਦਮਣੀ ਕੋਹਲਾਪੁਰੀ ਨਾਲ ਬਦਤਮੀਜੀ ਕਰ ਰਿਹਾ ਸੀ । ਜਿਸ ਤੋਂ ਨਰਾਜ਼ ਹੋ ਕੇ ਪਦਮਣੀ ਉੱਥੋਂ ਚਲੀ ਗਈ ।ਸੁਭਾਸ਼ ਘਈ ਦੇ ਸਮਝਾਉਣ ਤੇ ਪਦਮਣੀ ਕੋਹਲਾਪੁਰੀ ਸੈੱਟ ਤੇ ਵਾਪਿਸ ਆ ਗਈ ਪਰ ਸੰਜੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਜਿਸ ਕਰਕੇ ਸੁਭਾਸ਼ ਘਈ ਨੇ ਸਭ ਦੇ ਸਾਹਮਣੇ ਸੰਜੇ ਦੱਤ ਨੂੰ ਥੱਪੜ ਮਾਰ ਦਿੱਤਾ ।