ਪੰਜਾਬੀ ਸਿਤਾਰੇ ਅਕਸਰ ਹੀ ਆਪਣੀਆਂ ਨਵੀਆਂ ਪੁਰਾਣੀਆਂ ਯਾਦਾਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਦੇ ਹੀ ਰਹਿੰਦੇ ਹਨ। ਕਈ ਵਾਰ ਸਾਡੀਆਂ ਹਰਮਨ ਪਿਆਰੀਆਂ ਸਖਸ਼ੀਅਤਾਂ ਦੀਆਂ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਜਾਂਦੀਆਂ ਹਨ ਜਿੰਨ੍ਹਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈਕਿ ਇਹ ਸਾਡੇ ਗਾਇਕ ਜਾਂ ਫ਼ਿਲਮੀ ਸਿਤਾਰੇ ਹੀ ਹਨ। ਅਜਿਹੀਆਂ ਹੀ ਤਸਵੀਰਾਂ ਮਸ਼ਹੂਰ ਪੰਜਾਬੀ ਸਿਤਾਰਿਆਂ ਦੀਆਂ ਅੱਜ ਕਲ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਦੀ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਪਰ ਇਹ ਤਸਵੀਰਾਂ ਉਹਨਾਂ ਗਾਇਕਾਂ ਦੀਆਂ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਆਵਾਜ਼ ਅਤੇ ਅੰਦਾਜ਼ ਦੀ ਅੱਜ ਪੂਰੀ ਦੁਨੀਆ ਕਾਇਲ ਹੈ।
ਜ਼ਰਾ ਧਿਆਨ ਨਾਲ ਦੇਖੋ ਇਹ ਪਹਿਲੀ ਤਸਵੀਰ ਜਿਸ 'ਚ ਬੱਬੂ ਮਾਨ ਖੜੇ ਦਿਖਾਈ ਦੇ ਰਹੇ ਹਨ। ਜ਼ਾਹਿਰ ਹੈ ਇਹ ਤਸਵੀਰ ਉਹਨਾਂ ਦੇ ਸਟਰਗਲ ਟਾਈਮ ਦੀ ਹੈ ਜਦੋਂ ਉਹਨਾਂ ਨੂੰ ਕੋਈ ਟਾਵਾਂ ਟਾਵਾਂ ਹੀ ਬੰਦਾ ਜਾਣਦਾ ਹੋਵੇਗਾ। ਪਰ ਅੱਜ ਬੱਬੂ ਮਾਨ ਆਸਮਾਨ ਦਾ ਉਹ ਸਿਤਾਰਾ ਹੈ ਜਿਸ ਨਾਲ ਇੰਡਸਟਰੀ ਦਾ ਹਰ ਇੱਕ ਵਿਅਕਤੀ ਕੰਮ ਕਰਨਾ ਚਾਹੁੰਦਾ ਹੈ।
ਹੋਰ ਪੜ੍ਹੋ : ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ
'ਐਸੀ ਇਸ਼ਕ ਬਾਜ਼ਾਰ ਦੀ ਰੀਤ ਵੇਖੀ , ਲੱਖਾਂ ਸਾਹ ਲਾਏ ਤੇ ਰਸੀਦ ਕੋਈ ਨਾ'..ਜੀ ਹਾਂ ਇਹਨਾਂ ਗਾਣੇ ਦੇ ਬੋਲਾਂ ਤੋਂ ਤੁਸੀਂ ਪਹਿਚਾਣ ਹੀ ਚੁੱਕੇ ਹੋਵੋਂਗੇ ਅਸੀਂ ਕਿਸ ਹਸਤੀ ਦੀ ਗੱਲ ਕਰ ਰਹੇ ਹਾਂ। ਇਹ ਤਸਵੀਰ ਸਤਿੰਦਰ ਸਰਤਾਜ ਦੀ ਦੱਸੀ ਜਾ ਰਹੀ ਹੈ।ਤਸਵੀਰ ਵੀ ਉਸ ਵੇਲੇ ਦੀ ਹੈ ਜਦੋਂ ਸਤਿੰਦਰ ਸਰਤਾਜ ਨੂੰ ਗਾਇਕ ਦੇ ਰੂਪ 'ਚ ਕੋਈ ਹੀ ਪਹਿਚਾਣਦਾ ਹੋਵੇਗਾ। ਤਸਵੀਰ ਉਹਨਾਂ ਦੇ ਕਾਲਜ ਟਾਈਮ ਦੀ ਜਾਪਦੀ ਹੈ।
ਪ੍ਰੀਤ ਹਰਪਾਲ ਅੱਜ ਪੰਜਾਬੀ ਇੰਡਸਟਰੀ ਦਾ ਬਹੁਤ ਹੀ ਕੀਮਤੀ ਨਗੀਨਾ ਹੈ। ਪਰ ਹਰ ਇੱਕ ਦੀ ਜ਼ਿੰਦਗੀ 'ਚ ਉਹ ਪੜਾਵ ਆਉਂਦਾ ਹੈ ਜਦੋਂ ਵਿਅਕਤੀ ਆਪਣੇ ਸਟਰਗਲ ਦੇ ਸਮੇਂ ਦੀਆਂ ਰਾਹਾਂ ਦੀ ਧੂੜ ਫੱਕਦਾ ਹੈ। ਇਹ ਅਗਲੀ ਤਸਵੀਰ 'ਚ ਪ੍ਰੀਤ ਹਰਪਾਲ ਖੜੇ ਦੱਸੇ ਜਾ ਰਹੇ ਹਨ। ਵਿਚਕਾਰ ਖੜ੍ਹਾ ਇਹ ਵਿਅਕਤੀ ਅੱਜ ਮਿਊਜ਼ਿਕ ਇੰਡਸਟਰੀ ਦੇ ਸ਼ਿਖਰਾਂ 'ਤੇ ਖੜ੍ਹਾ ਹੈ।
ਜੈਜ਼ੀ ਬੀ ਜਿਸ ਨੇ ਪੰਜਾਬੀਆਂ ਦਾ ਨਾਮ ਦੁਨੀਆਂ ਭਰ 'ਚ ਬਣਾਇਆ ਅਤੇ ਪੰਜਾਬੀ ਮਿਊਜ਼ਿਕ ਦਾ ਬੋਲ ਬਾਲਾ ਹੋਣ ਲਾਇਆ ਹੈ । ਇਸ ਤਸਵੀਰ ਤੋਂ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਜੈਜ਼ੀ ਬੀ ਉਹ ਹੀ ਹੈ ਜਿਸ ਨੂੰ ਅਸੀਂ ਅੱਜ ਟੀਵੀ ਅਤੇ ਸ਼ੋਸ਼ਲ ਮੀਡੀਆ 'ਤੇ ਵੇਖਦੇ ਹਾਂ , ਪਰ ਇਸ ਤਸਵੀਰ 'ਚ ਤਾਂ ਦਾਅਵਾ ਕੀਤਾ ਜਾ ਰਿਹਾ ਕਿ ਇਹ ਖੁਸ਼ੀ 'ਚ ਪੈਲਾਂ ਪਾ ਰਿਹਾ ਗੱਭਰੂ ਜੈਜ਼ੀ ਬੀ ਹੀ ਹੈ।
ਇੱਕ ਸਮਾਂ ਆਇਆ ਸੀ ਜਦੋਂ ਪੰਜਾਬੀ ਸੰਗੀਤ 'ਚ ਦੋਗਾਣਿਆਂ ਦਾ ਦੌਰ ਖਤਮ ਹੋ ਰਿਹਾ ਸੀ, ਪਰ ਉਸ ਸਮੇਂ ਅਜਿਹਾ ਨਾਮ ਆਇਆ ਜਿਸ ਨੇ ਖਤਮ ਹੋ ਰਹੇ ਦੋਗਾਣਿਆਂ ਦੇ ਕਲਚਰ ਨੂੰ ਮੁੜ ਤੋਂ ਖੜਾ ਕਰ ਦਿੱਤਾ। ਜੀ ਹਾਂ ਤਸਵੀਰ 'ਚ ਨਜ਼ਰ ਆ ਰਹੀ ਕਿਊਟ ਜੀ ਇਹ ਬੱਚੀ ਮਿਸ ਪੂਜਾ ਦੱਸੀ ਜਾ ਰਹੀ ਹੈ। ਤਸਵੀਰ 'ਚ ਮਿਸ ਪੂਜਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਹ ਤਸਵੀਰ ਤੁਸੀਂ ਪਹਿਚਾਣ ਲਈ ਹੋਵੇਗੀ। ਜੀ ਹਾਂ ਇਸ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਤਸਵੀਰ ਸਾਡੇ 'ਯਾਰ ਅਣਮੁੱਲੇ' ਯਾਨੀ ਸ਼ੈਰੀ ਮਾਨ ਹੋਰਾਂ ਦੀ ਦੱਸੀ ਜਾ ਰਹੀ ਹੈ। ਕਹਿੰਦੇ ਨੇ ਕਿ ਇੱਕ ਕਾਮਯਾਬ ਇਨਸਾਨ ਦੇ ਪਿੱਛੇ ਕਈ ਨਾਕਾਮਯਾਬ ਸਾਲ ਹੁੰਦੇ ਹਨ ਜਿੰਨ੍ਹਾਂ 'ਚ ਉਹ ਆਪਣੀ ਸਫਲਤਾ ਦਾ ਰਸਤਾ ਤੈਅ ਕਰਦੇ ਹਨ ਤੇ ਮੰਜ਼ਿਲ 'ਤੇ ਪਹੁੰਚਦੇ ਹਨ ਤਾਂ ਜ਼ਾਹਿਰ ਹੈ ਇਹ ਤਸਵੀਰਾਂ ਇਹਨਾਂ ਸਿਤਾਰਿਆਂ ਦੀਆਂ ਉਸੇ ਵੇਲਿਆਂ ਦੀਆਂ ਹਨ।