ਦਫਤਰ 'ਚ ਕੰਮ ਦੇ ਤਣਾਅ ਕਾਰਨ ਹੋ ਸਕਦੀ ਹੈ ਹਾਰਟ ਪ੍ਰਾਬਲਮਸ

By  Pushp Raj March 9th 2022 07:17 PM -- Updated: March 9th 2022 07:19 PM

ਅੱਜ ਦੇ ਸਮੇਂ ਵਿੱਚ ਮਨੁੱਖ ਆਪਣੀ ਨਿੱਕੀ -ਨਿੱਕੀ ਸਮੱਸਿਆਵਾਂ ਨੂੰ ਲੈ ਕੇ ਤਣਾਅ ਵਿੱਚ ਆ ਜਾਂਦਾ ਹੈ। ਅਜਿਹਾ ਹੀ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਹੁੰਦਾ ਹੈ। ਉਹ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਵਿੱਚ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ, ਅਜਿਹੇ ਵਿੱਚ ਉਹ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਆਓ ਜਾਣਦੇ ਹਾਂ ਦਫਤਰ 'ਚ ਕੰਮ ਦੇ ਤਣਾਅ ਕਾਰਨ ਕੀ-ਕੀ ਸਮੱਸਿਆਵਾਂ ਆ ਸਕਦੀਆਂ ਹਨ।

ਦਫਤਰ ਵਿੱਚ ਕੰਮ ਦੇ ਤਣਾਅ ਕਾਰਨ ਦਿਲ ਸੰਬੰਧੀ ਸਮੱਸਿਆਵਾਂ ਅਤੇ ਸ਼ੂਗਰ ਰੋਗ ਦਾ ਖਤਰਾ ਰਹਿੰਦਾ ਹੈ। ਇੱਕ ਅਧਿਐਨ 'ਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਦਿਲ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ। ਉਨ੍ਹਾਂ ਲਈ ਕੰਮ ਤੋਂ ਹੋਣ ਵਾਲਾ ਤਣਾਅ ਵੱਧ ਖ਼ਤਰਨਾਕ ਹੁੰਦਾ ਹੈ | ਅਧਿਐਨ ਨੇ ਦਿਖਾਇਆ ਕਿ ਔਰਤਾਂ ਦੇ ਮੁਕਾਬਲੇ ਮਰਦਾਂ 'ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 6 ਗੁਣਾ ਵੱਧ ਹੁੰਦਾ ਹੈ।

ਹੋਰ ਪੜ੍ਹੋ : ਗੰਨੇ ਦਾ ਰਸ ਪੀਣ ਦੇ ਹਨ ਕਈ ਫਾਇਦੇ, ਗਰਮੀਆਂ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ਇਸਤੇਮਾਲ

ਯੂਨੀਵਰਸਿਟੀ ਆਫ ਲੰਡਨ ਦੇ ਖੋਜਕਰਤਾਵਾਂ ਨੇ ਯੂਕੇ, ਫਰਾਂਸ, ਫਿਨਲੈਂਡ ਅਤੇ ਸਵੀਡਨ ਦੇ ਦਸ ਲੱਖ ਤੋਂ ਵੱਧ ਲੋਕਾਂ ਤੇ ਅਧਿਐਨ ਕੀਤਾ ਗਿਆ। ਜਿਨ੍ਹਾਂ ਚੋਂ 3,441 ਲੋਕਾਂ ਨੂੰ ਦਿਲ ਦੀਆਂ ਸਮੱਸਿਆਵਾਂ ਸਨ। ਇਨ੍ਹਾਂ ਲੋਕਾਂ ਨੂੰ ਇੱਕ ਪ੍ਰਸ਼ਨਾਵਲੀ ਦਿੱਤੀ ਗਈ। ਜਿਸ ਵਿੱਚ ਉਨ੍ਹਾਂ ਦੀ ਜੀਵਨਸ਼ੈਲੀ ਅਤੇ ਡਾਕਟਰੀ ਅੰਕੜਿਆਂ ਨਾਲ ਜੁੜੇ ਸ਼ਾਮਿਲ ਸਨ। ਅਧਿਐਨ 'ਚ ਪਾਇਆ ਗਿਆ ਕਿ ਜਿਨ੍ਹਾਂ ਪੁਰਸ਼ਾਂ ਨੂੰ ਦਫਤਰ ਦੇ ਕੰਮ ਕਾਰਨ ਤਣਾਅ ਹੁੰਦਾ ਸੀ | ਉਨ੍ਹਾਂ ਚ 68 ਪ੍ਰਤੀਸ਼ਤ ਛੇਤੀ ਮੌਤ ਦੀ ਸੰਭਾਵਨਾ ਵੇਖੀ ਗਈ। ਹਾਲਾਂਕਿ ਔਰਤਾਂ ਵਿੱਚ ਅਜਿਹੀ ਸੰਭਾਵਨਾ ਘੱਟ ਵਿਖਾਈ ਦਿੱਤੀ।

ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕੰਮ ਦੇ ਤਣਾਅ ਕਾਰਨ ਦਿਮਾਗ 'ਚ ਕੋਰਟੀਸੋਲ ਹਾਰਮੋਨ ਵੱਧ ਜਾਂਦੇ ਹਨ। ਜਿਸ ਨਾਲ ਖੂਨ ਦਾ ਵਹਾਅ ਵਿਗੜ ਜਾਂਦਾ ਹੈ ਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ।

Related Post