ਪੰਜਾਬੀ ਸੰਗੀਤ ਜਿਸ ਦਾ ਮੁਰੀਦ ਬਾਲੀਵੁੱਡ ਤਾਂ ਅੱਜ ਦੇ ਸਮੇਂ 'ਚ ਹੈ ਹੀ ਨਾਲ ਹੀ ਦੁਨੀਆ ਭਰ ਦੇ ਸੰਗੀਤ ਜਗਤ 'ਚ ਪੰਜਾਬੀ ਮਿਊਜ਼ਿਕ ਦਾ ਰੁਤਬਾ ਬਹੁਤ ਵਧਿਆ ਹੈ। ਪੰਜਾਬ ਦੇ ਛੋਟੇ ਛੋਟੇ ਪਿੰਡਾਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਅੱਜ ਦੁਨੀਆ ਦੀਆਂ ਵੱਡੀਆਂ ਸਟੇਜਾਂ 'ਤੇ ਪਹੁੰਚ ਚੁੱਕਿਆ ਹੈ ਜਿਸ ਨੂੰ ਸਾਬਿਤ ਕਰਦਾ ਪ੍ਰੋਗਰਾਮ ਪਿਛਲੇ ਦਿਨੀਂ ਦਿੱਲੀ 'ਚ ਹੋਇਆ।
Straight Up Punjab
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਟ੍ਰੇਟ ਅੱਪ ਪੰਜਾਬ ਪ੍ਰੋਗਰਾਮ ਦੀ ਜੋ ਕਿ ਦਿੱਲੀ ਵਿਖੇ 5 ਅਕਤੂਬਰ ਨੂੰ ਹੋਇਆ ਜਿਸ 'ਚ ਪੰਜਾਬੀ ਸੰਗੀਤ ਦੇ ਵੱਡੇ ਨਾਮ ਮਿਊਜ਼ਿਕ ਦੀ ਇਸ ਕਾਮਯਾਬੀ ਦੀ ਸੇਲੀਬ੍ਰੇਸ਼ਨ 'ਚ ਸ਼ਾਮਿਲ ਹੋਏ।
Straight Up Punjab
ਇਸ ਸਾਰੇ ਗ੍ਰੈਂਡ ਇਵੈਂਟ ਨੂੰ ਮੀਡੀਆ ਪਾਰਟਨਰ ਪੀਟੀਸੀ ਨੈੱਟਵਰਕ ਵੱਲੋਂ ਲਾਈਵ ਟੀਵੀ 'ਤੇ ਦਿਖਾਇਆ ਗਿਆ ਅਤੇ ਯੂ ਟਿਊਬ ਪਾਰਟਨਰ ਸੋਨੀ ਮਿਊਜ਼ਿਕ ਇੰਡੀਆ 'ਤੇ ਇਸ ਦਾ ਅਨੰਦ ਦਰਸ਼ਕਾਂ ਨੇ ਮਾਣਿਆ ਹੈ। ਇਹ ਆਪਣੀ ਤਰ੍ਹਾਂ ਦਾ ਭਾਰਤ ਦਾ ਪਹਿਲਾ ਪ੍ਰੋਗਰਾਮ ਰਿਹਾ ਹੈ ਜਿਸ ਨੂੰ ਵਿਸ਼ਵ ਪੱਧਰ 'ਤੇ ਲਾਈਵ ਦੇਖਿਆ ਗਿਆ।
ਹੋਰ ਵੇਖੋ : ਰੂਹਾਂ ਦੇ ਮੇਲ ਨੂੰ ਦਰਸਾਉਂਦਾ ਹੈ 'ਮੁਕਲਾਵਾ' ਫ਼ਿਲਮ ਦਾ ਗੀਤ 'ਗ਼ੁਲਾਬੀ ਪਾਣੀ', ਦੇਖੋ ਵੀਡੀਓ
Straight Up Punjab
ਇਸ ਪ੍ਰੋਗਰਾਮ ਦੀ ਸ਼ਾਨ ਪੰਜਾਬੀ ਸੰਗੀਤ ਜਗਤ ਦੇ ਵੱਡੇ ਨਾਮ ਬਣੇ ਜਿੰਨ੍ਹਾਂ ਦੇ ਗਾਣਿਆਂ 'ਤੇ ਦਿੱਲੀ ਵਾਸੀ ਖੂਬ ਝੂਮੇ। ਇਹਨਾਂ 'ਚ ਬਾਦਸ਼ਾਹ, ਜੈਸਮੀਨ ਸੈਂਡਲਾਸ, ਸੁਖਬੀਰ ਆਸਥਾ ਗਿੱਲ, ਆਕਸ਼ਾ, ਹਰਸ਼ਦੀਪ ਕੌਰ, ਨੇਹਾ ਕੱਕੜ, ਮਿੱਕੀ ਸਿੰਘ, ਰਫਤਾਰ, ਅਤੇ ਪੰਜਾਬੀ ਐੱਮ.ਸੀ ਵਰਗੇ ਹੋਰ ਕਈ ਨਾਮ ਸ਼ਾਮਿਲ ਹਨ।
Straight Up Punjab
ਸਟ੍ਰੇਟ ਅੱਪ ਪੰਜਾਬ ਪੰਜਾਬੀ ਸੰਗੀਤ ਦੀ ਕਾਮਯਾਬੀ ਦਾ ਸ਼ਾਨਦਾਰ ਜਸ਼ਨ ਰਿਹਾ ਹੈ ਜਿਸ ਨੇ ਪਿੰਡਾਂ ਤੋਂ ਦੁਨੀਆ ਦੀਆਂ ਵੱਖ ਵੱਖ ਸਰਹੱਦਾਂ ਤੱਕ ਸਫ਼ਰ ਤੈਅ ਕੀਤਾ ਹੈ ਅਤੇ ਦੁਨੀਆ ਦਾ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਭਾਰਤੀ ਸੰਗੀਤ ਬਣਿਆ ਹੈ।