ਔਰਤਾਂ ਵੱਲੋਂ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਸਤਾਈ ਅਕਤੂਬਰ ਨੂੰ ਮਨਾਇਆ ਜਾਵੇਗਾ । ਪਰ ਇਸ ਵਾਰ ਦਾ ਕਰਵਾ ਚੌਥ ਪਹਿਲਾਂ ਦੇ ਕਰਵਾ ਚੌਥ ਤੋਂ ਵੱਖ ਅਤੇ ਥੋੜਾ ਖਾਸ ਵੀ ਹੈ । ਕਿਉਂਕਿ ਇਸ ਵਾਰ ਬਣ ਰਿਹਾ ਹੈ ਅੰਮ੍ਰਿਤ ਸਿੱਧੀ ਅਤੇ ਸਵਾਰਥ ਸਿੱਧੀ ਯੋਗ । ਜੋਤਿਸ਼ ਜਾਣਕਾਰਾਂ ਦੇ ਮੁਤਾਬਕ ਇਹ ਯੋਗ ਸਤਾਈ ਸਾਲ ਬਾਅਦ ਬਣ ਰਿਹਾ ਹੈ ਅਤੇ ਇਹ ਦੁਰਲਭ ਸੰਯੋਗ ਇਸ ਵਾਰ ਕਰਵਾ ਚੌਥ ਦੇ ਵਰਤ ਨੂੰ ਬੇਹੱਦ ਖਾਸ ਬਣਾ ਦੇਵੇਗਾ । ਵਰਤ ਰੱਖਣ ਲਈ ਇਹ ਦਿਨ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ । ਕਿਉਂਕਿ ਇਹ ਸੰਯੋਗ ਪੂਰੇ ਸਤਾਈ ਸਾਲ ਬਾਅਦ ਬਣ ਰਿਹਾ ਹੈ ।
ਹੋਰ ਵੇਖੋ : ਜਾਣੋ ਕਿਉਂ ਜਰੂਰੀ ਹੈ ਕਰਵਾ ਚੌਥ ਦਾ ਵਰਤ ਇਕ ਸੁਹਾਗਣ ਲਈ
ਇਸ ਤੋਂ ਪਹਿਲਾਂ ਇਹ ਸੰਯੋਗ ੧੯੯੧ 'ਚ ਬਣਿਆ ਸੀ । ਅਜਿਹੇ 'ਚ ਇਹ ਵਰਤ ਹੋਰ ਵੀ ਖਾਸ ਹੋਣ ਜਾ ਰਿਹਾ ਹੈ । ਸਾਲਾਂ ਬਾਅਦ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਇਸ ਦਾ ਵਿਸ਼ੇਸ਼ ਫਲ ਮਿਲਣ ਵਾਲਾ ਹੈ । ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦਿਨ ਦਾ ਮਹੂਰਤ। ਉਂਝ ਤਾਂ ਔਰਤਾਂ ਪੂਰਾ ਦਿਨ ਵਰਤ ਰੱਖਦੀਆਂ ਨੇ ਅਤੇ ਰਾਤ ਨੂੰ ਚੰਨ ਨੂੰ ਵੇਖ ਕੇ ਉਸ ਨੂੰ ਅਰਘ ਦੇ ਕੇ ਹੀ ਵਰਤ ਖੋਲਦੀਆਂ ਨੇ । ਕਰਵਾ ਚੌਥ ਪੂਜਨ ਦਾ ਮਹੂਰਤ ਪੰਜ ਵੱਜ ਕੇ ਚਾਲੀ ਮਿੰਟ ਤੋਂ ਲੈ ਕੇ ਛੇ ਵੱਜ ਕੇ ਸੰਤਾਲੀ ਮਿੰਟ ਤੱਕ ਹੈ ਅਤੇ ਚੰਦਰਮਾ ਦੇ ਚੜਨ ਦਾ ਸਮਾਂ ਸੱਤ ਵੱਜ ਕੇ ਪਚਵੰਜਾ ਮਿੰਟ ਹੈ ।
ਤੁਸੀਂ ਵੀ ਜੇ ਇਸ ਵਾਰ ਕਰਵਾ ਚੌਥ ਦਾ ਵਰਤ ਰੱਖਣਾ ਚਾਹੁੰਦੇ ਹੋ ਤਾਂ ਇਸ ਮਹੂਰਤ ਨੂੰ ਧਿਆਨ 'ਚ ਰੱਖਦੇ ਹੋਏ ਪੂਜਾ ਕਰ ਸਕਦੇ ਹੋ । ਇਸ ਦੇ ਨਾਲ ਹੀ ਇਸ ਵਾਰ ਪਹਿਲੀ ਵਾਰ ਵਰਤ ਰੱਖਣ ਵਾਲੀਆਂ ਨਵ-ਵਿਆਹੁਤਾ ਔਰਤਾਂ ਲਈ ਤਾਂ ਇਹ ਵਰਤ ਬੇਹੱਦ ਖਾਸ ਰਹਿਣ ਵਾਲਾ ਹੈ । ਕਿਉਂਕਿ ਇਸ ਵਾਰ ਸ਼ੁਭ ਸੰਯੋਗ ਦੇ ਨਾਲ –ਨਾਲ ਔਰਤਾਂ ਨੂੰ ਵਰਤ ਦਾ ਸ਼ੁਭ ਫਲ ਮਿਲੇਗਾ ।