ਪੀਟੀਸੀ ਸ਼ੋਅਕੇਸ ਅਜਿਹਾ ਟੀਵੀ ਸ਼ੋਅ ਹੈ ਜਿਸ ‘ਚ ਦਰਸ਼ਕਾਂ ਨੂੰ ਉਨ੍ਹਾਂ ਦੇ ਮਨਪਸੰਦੀਦਾ ਕਲਾਕਾਰਾਂ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ। ਇਸ ਵਾਰ ਇਸ ਸ਼ੋਅ ‘ਚ ਨਜ਼ਰ ਆਉਣਗੇ ਬੱਬਰ ਸ਼ੇਰ ਯਾਨੀ ਕਿ ਆਰਿਆ ਬੱਬਰ ਤੇ ਖ਼ੂਬਸੂਰਤ ਪੰਜਾਬੀ ਅਦਾਕਾਰਾ ਨੇਹਾ ਮਲਿਕ।
View this post on Instagram
ਆਰਿਆ ਬੱਬਰ ਜੋ ਕਿ ਇੱਕ ਲੰਬੇ ਅਰਸੇ ਬਾਅਦ ‘ਗਾਂਧੀ ਫੇਰ ਆ ਗਿਆ’ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਵਾਪਸੀ ਕਰਨ ਜਾ ਰਹੇ ਹਨ। ਫ਼ਿਲਮ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਹ ਫ਼ਿਲਮ ਇੱਕ ਐਕਸ਼ਨ ਤੇ ਇਮੋਸ਼ਨ ਡਰਾਮਾ ਵਾਲੀ ਮੂਵੀ ਹੋਵੇਗੀ।
ਪੀਟੀਸੀ ਸ਼ੋਅਕੇਸ ‘ਚ ਫ਼ਿਲਮ ਦੇ ਹੀਰੋ ਤੇ ਹੀਰੋਇਨ ਫ਼ਿਲਮ ਦੇ ਅਣਛੂਹੇ ਪਹਿਲੂਆਂ ਤੋਂ ਜਾਣੂ ਕਰਵਾਉਂਦੇ ਹੋਏ ਨਜ਼ਰ ਆਉਣਗੇ ਤੇ ਨਾਲ ਹੀ ਆਰਿਆ ਬੱਬਰ ਤੇ ਨੇਹਾ ਮਲਿਕ ਦੀ ਮਸਤੀ ਵੀ ਦੇਖਣ ਨੂੰ ਮਿਲੇਗੀ। ਸੋ ਦੇਖਣਾ ਨਾ ਭੁੱਲਣਾ ‘ਪੀਸੀਸੀ ਸ਼ੋਅਕੇਸ’ ਇਸ ਵੀਰਵਾਰ (30 ਜਨਵਰੀ) ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।