ਜਾਨ੍ਹਵੀ ਕਪੂਰ (Janhvi Kapoor) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਇਸ ਮੌਕੇ ‘ਤੇ ਉਸ ਨੇ ਆਪਣੀਆਂ ਸਹੇਲੀਆਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ ।ਜਾਨ੍ਹਵੀ ਨੇ ਫ਼ਿਲਮ ‘ਧੜਕ’ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ । ਜਾਨ੍ਹਵੀ ਦੀ ਪਹਿਲੀ ਹੀ ਫ਼ਿਲਮ ਹਿੱਟ ਸਾਬਿਤ ਹੋਈ ਸੀ । ਉੇਸ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦ ਪਸੰਦ ਕੀਤਾ ਗਿਆ ਸੀ । ਜਾਨ੍ਹਵੀ ਸ਼੍ਰੀਦੇਵੀ (Sri Devi) ਅਤੇ ਬੌਨੀ ਕਪੂਰ ਦੀ ਵੱਡੀ ਧੀ ਹੈ ।ਹੁਣ ਤੱਕ ਜਾਨ੍ਹਵੀ ਕਪੂਰ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।
image From instagram
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਮੁੜ ਤੋਂ ਦਿਖਾਇਆ ਕੁਕਿੰਗ ਹੁਨਰ, ਕੇਕ ਬਣਾਉਂਦਾ ਨਜ਼ਰ ਆਇਆ ਗਾਇਕ
ਸ਼੍ਰੀਦੇਵੀ ਅਤੇ ਅਨਿਲ ਕਪੂਰ ਨੇ ਫ਼ਿਲਮ ‘ਜੁਦਾਈ’ ‘ਚ ਇੱਕਠਿਆਂ ਕੰਮ ਕੀਤਾ ਸੀ । ਇਸ ਦੌਰਾਨ ਸ਼੍ਰੀਦੇਵੀ ਪ੍ਰੈਗਨੇਂਟ ਸੀ ਅਤੇ ਇਸ ਫ਼ਿਲਮ ‘ਚ ਉਰਮਿਲਾ ਮਾਤੋਂਡਕਰ ਦਾ ਨਾਮ ਜਾਨ੍ਹਵੀ ਕਪੂਰ ਸੀ । ਜਿਸ ਤੋਂ ਬਾਅਦ ਇਸੇ ਤੋਂ ਪ੍ਰੇਰਿਤ ਹੋ ਕੇ ਜਾਨ੍ਹਵੀ ਨੇ ਆਪਣੀ ਬੇਟੀ ਦਾ ਜਾਨ੍ਹਵੀ ਰੱਖਿਆ ਸੀ । ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼੍ਰੀਦੇਵੀ ਨਹੀਂ ਸੀ ਚਾਹੁੰਦੀ ਕਿ ਉਨ੍ਹਾਂ ਦੀ ਧੀ ਫ਼ਿਲਮਾਂ ‘ਚ ਅਦਾਕਾਰੀ ਕਰੇ ।
image From instagram
ਉਹ ਚਾਹੁੰਦੀ ਸੀ ਕਿ ਉਸਦੀ ਧੀ ਡਾਕਟਰ ਬਣੇ ।ਪਰ ਜਾਨ੍ਹਵੀ ਦੀ ਰੂਚੀ ਹਮੇਸ਼ਾ ਹੀ ਐਕਟਿੰਗ ‘ਚ ਰਹੀ ਸੀ । ਜਿਸ ਕਾਰਨ ਬੌਨੀ ਕਪੂਰ ਨੇ ਸ਼੍ਰੀ ਦੇਵੀ ਨੂੰ ਸਮਝਾਇਆ ਅਤੇ ਇਸ ਤੋਂ ਬਾਅਦ ਹੀ ਜਾਨ੍ਹਵੀ ਨੂੰ ਫ਼ਿਲਮਾਂ ‘ਚ ਕੰਮ ਕਰਨ ਦੀ ਪਰਮਿਸ਼ਨ ਦੇ ਦਿੱਤੀ ਹੈ । ਜਾਨ੍ਹਵੀ ਕਪੂਰ ਦੀਆਂ ਚਰਚਿਤ ਫ਼ਿਲਮਾਂ ਚੋਂ ਹੈ ਉਸ ਦੀ ਫ਼ਿਲਮ ‘ਰੂਹੀ’, ‘ਗੌਸਟ’ ਅਤੇ ‘ਗੂੰਜਨ ਸਕਸੈਨਾ’ ਜਲਦ ਹੀ ਜਾਨ੍ਹਵੀ ਕਪੂਰ ਫ਼ਿਲਮ ‘ਮਿਲੀ’ ‘ਚ ਨਜ਼ਰ ਆਉਣ ਵਾਲੀ ਹੈ । ਜਾਨ੍ਹਵੀ ਕਪੂਰ ਅਕਸਰ ਹੀ ਆਪਣੀ ਮਾਂ ਸ਼੍ਰੀ ਦੇਵੀ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ । ਬੀਤੇ ਦਿਨੀਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।
View this post on Instagram
A post shared by Janhvi Kapoor (@janhvikapoor)