ਫ਼ਿਲਮ ‘RRR’ ਦੀ ਸਟਾਰ ਕਾਸਟ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ

ਬਾਲੀਵੁੱਡ ਸੁਪਰਸਟਾਰ NTR ਜੂਨੀਅਰ ਦੀ ਆਉਣ ਵਾਲੀ ਫ਼ਿਲਮ RRR ਜਲਦ ਹੀ ਸਿਨੇਮਾਘਰਾਂ 'ਚ ਧਮਾਲ ਮਚਾਉਣ ਜਾ ਰਹੀ ਹੈ। RRR ਆਪਣੀ ਦਮਦਾਰ ਅਦਾਕਾਰੀ ਅਤੇ ਮਿਹਨਤ ਨਾਲ ਫ਼ਿਲਮ ਨੂੰ ਹਿੱਟ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ। ਉਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ ਸਗੋਂ ਇੰਡਸਟਰੀ ਦੇ ਲੋਕ ਵੀ ਉਨ੍ਹਾਂ ਦੀ ਮਿਹਨਤ ਨੂੰ ਪਸੰਦ ਕਰਦੇ ਹਨ। ਉਨ੍ਹਾਂ ਦਾ ਸੁਪਰ ਸਟਾਰਡਮ ਦੁਨੀਆ ਭਰ ਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਫੈਲਿਆ ਹੋਇਆ ਹੈ। ਇਹ ਫ਼ਿਲਮ 25 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਲਈ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾ ਫ਼ਿਲਮ ਦੀ ਸਟਾਰ ਕਾਸਟ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਵੇਗੀ।
Image Source: Twitter
ਜੀ ਹਾਂ 21 ਮਾਰਚ ਯਾਨੀ ਕਿ ਕੱਲ ਫ਼ਿਲਮ ਦੀ ਸਟਾਰ ਕਾਸਟ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਪਹੁੰਚੇਗੀ। ਜਿੱਥੇ ਸਭ ਤੋਂ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣਗੇ। ਦੱਸ ਦਈਏ ਬਾਲੀਵੁੱਡ ਦੇ ਕਈ ਕਲਾਕਾਰ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੇ ਰਹਿੰਦੇ ਹਨ।
ਸਾਊਥ ਫਿਲਮ ਇੰਡਸਟਰੀ ਦੇ ਦਿੱਗਜ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫ਼ਿਲਮ ‘ਆਰਆਰਆਰ’ ਦੀ (RRR) ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਚੁੱਕੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ। ਦੱਸ ਦਈਏ ਇਹ ਫ਼ਿਲਮ ਪਹਿਲਾਂ ਇਸੇ ਸਾਲ 7 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਸੀ।
View this post on Instagram