ਕਈ ਸਦੀਆਂ ਪੁਰਾਣਾ ਹੈ ਇਹ ਪਿੰਡ, ਅਮਰਜੀਤ ਸਿੰਘ ਚਾਵਲਾ ਦੇ ਦੱਸਿਆ ਇਸ ਦਾ ਇਤਿਹਾਸ

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਤੁਹਾਨੂੰ ਅਰੂਨਾਚਲ ਪ੍ਰਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹਨ । ਇਸ ਯਾਤਰਾ ਦੌਰਾਨ ਅਮਰਜੀਤ ਸਿੰਘ ਚਾਵਲਾ ਭਾਰਤ ਦੇ ਸਭ ਤੋਂ ਪੁਰਾਣੇ ਪਿੰਡ ਥੈਮਬਾਂਗ ਪਹੁੰਚੇ । ਇਹ ਪਿੰਡ ਏਨਾਂ ਪੁਰਾਣਾ ਹੈ ਕਿ ਇਸ ਨੂੰ ਯੂਨੇਸਕੋ ਤੋਂ ਵੀ ਮਾਣਤਾ ਪ੍ਰਾਪਤ ਹੋਈ ਹੈ ।
ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਤੋਂ ਕਈ ਸੌ ਸਾਲ ਪਹਿਲਾਂ ਇਸ ਪਿੰਡ ਤੇ ਦੋ ਰਾਜ ਕੁਮਾਰ ਰਾਜ ਕਰਦੇ ਸਨ । ਇਸ ਦੇ ਬਾਵਜੂਦ ਉਹਨਾਂ ਨੂੰ ਪਿੰਡ ਦੇ ਲੋਕਾਂ ਦੀ ਬੋਲੀ ਨਹੀਂ ਸੀ ਆਉਂਦੀ ਜਿਸ ਕਰਕੇ ਇਹਨਾਂ ਰਾਜਕੁਮਾਰਾਂ ਦਾ ਚਾਚਾ ਹੀ ਪਿੰਡ ਵਾਲਿਆਂ ਦੇ ਨਾਲ ਸੰਪਰਕ ਸਾਧਦਾ ਸੀ । ਪਰ ਕੁਝ ਲੋਕਾਂ ਦੇ ਕਹਿਣ ਤੇ ਇਹਨਾਂ ਰਾਜਕੁਮਾਰਾਂ ਨੇ ਆਪਣੇ ਚਾਚੇ ਨੂੰ ਹੀ ਕਤਲ ਕਰ ਦਿੱਤਾ ।
ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਰਾਤ ਦੇ ਹਨੇਰੇ ਵਿੱਚ ਦੋਹਾਂ ਰਾਜ ਕੁਮਾਰਾਂ ਨੂੰ ਕਤਲ ਕਰਕੇ ਇਸ ਪਿੰਡ ਵਿੱਚ ਬਣੇ ਕਿਲ੍ਹੇ ਦੇ ਦਰਵਾਜੇ ਦੇ ਥੱਲੇ ਦੱਬ ਦਿੱਤਾ । ਕਹਿੰਦੇ ਹਨ ਕਿ ਇਸ ਦਰਵਾਜੇ ਦੇ ਥੱਲੇ ਬਹੁਤ ਸਾਰੇ ਲੋਕਾਂ ਦੇ ਸਿਰ ਵੱਡ ਕੇ ਦੱਬ ਦਿੱਤੇ ਗਏ ਸਨ ।ਇਸੇ ਤਰ੍ਹਾਂ ਦੀਆਂ ਕੁਝ ਹੋਰ ਥਾਵਾਂ ਦੇਖਣ ਲਈ ਜੁੜੇ ਰਹੋ ਟਰਬਨ ਟਰੈਵਲਰ ਦੇ ਨਾਲ ।