ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਪਹੁੰਚ ਕੇ ਆਪਣੇ ਵਿਚਾਰਾਂ ਨਾਲ ਇੱਕ ਪੰਡਿਤ ਨੂੰ ਪਾਇਆ ਸੀ ਸਿੱਧੇ ਰਾਹ

By  Rupinder Kaler February 1st 2020 01:05 PM
ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਪਹੁੰਚ ਕੇ ਆਪਣੇ ਵਿਚਾਰਾਂ ਨਾਲ ਇੱਕ ਪੰਡਿਤ ਨੂੰ ਪਾਇਆ ਸੀ ਸਿੱਧੇ ਰਾਹ

ਅਮਰਜੀਤ ਸਿੰਘ ਚਾਵਲਾ ਨੇ ਧਾਰਮਿਕ ਯਾਤਰਾ ਦੌਰਾਨ ਪੇਹੋਵਾ ਦੇ ਗੁਰਦੁਆਰਾ ਕਰਾਹ ਸਾਹਿਬ ਵੀ ਪਹੁੰਚੇ ।ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਤ੍ਰਿਵੇਣੀ ਸਾਹਿਬ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਇਸ ਗੁਰਦੁਆਰਾ ਸਾਹਿਬ ਨੂੰ ਚਾਰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ । ਕਹਿੰਦੇ ਹਨ ਕਿ ਇਸ ਸਥਾਨ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਆਏ ਸਨ ।

ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ, ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ । ਇਸ ਸਥਾਨ ਦੇ ਨਾਲ ਇੱਕ ਸਾਖੀ ਵੀ ਜੁੜੀ ਹੋ ਹੈ । ਕਹਿੰਦੇ ਹਨ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ, ਉਦੋਂ ਉਹਨਾਂ ਦੀ ਮੁਲਾਕਾਤ ਇੱਕ ਪੰਡਿਤ ਨਾਲ ਹੋਈ ਸੀ ।

ਪੰਡਿਤ ਨੇ ਗੁਰੂ ਜੀ ਨੂੰ ਗਿਆਨ ਚਰਚਾ ਕਰਨ ਲਈ ਕਿਹਾ ਪੰਡਿਤ ਦੇ ਹਰ ਸਵਾਲ ਦਾ ਗੁਰੂ ਜੀ ਨੇ ਜਵਾਬ ਦਿੱਤਾ ਤੇ ਉਸ ਦਾ ਹੰਕਾਰ ਤੋੜਿਆ । ਇਸ ਸਥਾਨ ਤੇ ਕੁਝ ਇਤਿਹਾਸਕ ਚੀਜਾਂ ਵੀ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਦੇਖਦੇ ਰਹੋ ਟਰਬਨ ਟਰੈਵਲਰ ।

Related Post