ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਭੈਣ ਨਾਨਕੀ ਜੀ ਨੂੰ ਦਿੱਤੇ ਸਨ ਦਰਸ਼ਨ

ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ 'ਚ ਇਸ ਵਾਰ ਟਰਬਨ ਟ੍ਰੈਵਲਰ ਅਮਰਜੀਤ ਸਿੰਘ ਚਾਵਲਾ ਪਹੁੰਚ ਚੁੱਕੇ ਹਨ । ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਸਥਾਨ ਸੁਲਤਾਨਪੁਰ ਲੋਧੀ 'ਚ ।ਇਸ ਇਲਾਕੇ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਛੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ।ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਭੈਣ ਬੇਬੇ ਨਾਨਕੀ ਜੀ ਦਾ ਘਰ ਵੀ ਮੌਜੂਦ ਹੈ ।
ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਵੇਖੋ ਗੁਰਦੁਆਰਾ ਗਉ ਘਾਟ ਦੇ ਇਤਿਹਾਸ ਬਾਰੇ
ਇਸੇ ਅਸਥਾਨ 'ਤੇ ਬੇਬੇ ਨਾਨਕੀ ਜੀ ਦਾ ਗੁਰਦੁਆਰਾ ਸੁਸ਼ੋਭਿਤ ਹੈ ।ਇਤਿਹਾਸਕਾਰਾਂ ਮੁਤਾਬਕ ਇੱਥੇ ਗੁਰੂ ਨਾਨਕ ਦੇਵ ਜੀ 14 ਸਾਲ 6 ਮਹੀਨੇ ਅਤੇ 13ਦਿਨ ਤੱਕ ਰਹੇ ਸਨ ।ਇਸੇ ਅਸਥਾਨ 'ਤੇ ਜਦੋਂ ਬਾਬਾ ਜੀ ਨੂੰ ਯਾਦ ਕਰਦੇ ਹੋਏ ਬੀਬੀ ਨਾਨਕੀ ਫੁਲਕਾ ਬਣਾਉਂਦੇ -ਬਣਾਉਂਦੇ ਯਾਦ ਕਰ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਇੱਥੇ ਆ ਕੇ ਦਰਸ਼ਨ ਦਿੱਤੇ ਸਨ । ਇੱਥੇ ਗੁਰੂ ਨਾਨਕ ਦੇਵ ਜੀ ਦਾ ਸਹੁਰਾ ਪਰਿਵਾਰ ਦਾ ਘਰ ਸੀ।ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ।ਇਨ੍ਹਾਂ ਐਪੀਸੋਡ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ਤੇ ਵੀ ਮਾਣ ਸਕਦੇ ਹੋ ।