ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ 'ਚ ਵੇਖੋ ਗੁਰਦੁਆਰਾ ਗਉ ਘਾਟ ਦੇ ਇਤਿਹਾਸ ਬਾਰੇ

ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ਦੇ ਇਸ ਐਪੀਸੋਡ 'ਚ ਟਰਬਨ ਟ੍ਰੈਵਲਰ ਅਮਰਜੀਤ ਸਿੰਘ ਚਾਵਲਾ ਪਹੁੰਚੇ ਹਨ ਲੁਧਿਆਣਾ 'ਚ ।ਜਿੱਥੇ ਉਨ੍ਹਾਂ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ।ਗੁਰਦੁਆਰਾ ਗਉ ਘਾਟ ਦੇ ਨਾਂਅ ਨਾਲ ਪ੍ਰਸਿੱਧ ਹੈ, 1515 'ਚ ਗੁਰੂ ਨਾਨਕ ਦੇਵ ਜੀ ਇਸ ਅਸਥਾਨ 'ਤੇ ਆਏ ਸਨ ।
ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਇਤਿਹਾਸਕ ਅਸਥਾਨਾਂ ਦੇ
ਕਹਿੰਦੇ ਹਨ ਕਿ ਇਸ ਸਥਾਨ 'ਤੇ ਸਤਲੁਜ ਦਰਿਆ ਹੋਣ ਕਾਰਨ ਬਹੁਤ ਹੜ੍ਹ ਆਉਂਦੇ ਸਨ,ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਸਤਲੁਜ ਦਰਿਆ ਨੂੰ ਅਸੀਸ ਦਿੱਤੀ ਕਿ ਤੁਸੀਂ 7 ਕੋਹ ਦੂਰ ਚਲੇ ਜਾਓ ।ਜਿਸ ਤੋਂ ਬਾਅਦ ਇਹ ਦਰਿਆ ਦੂਰ ਚਲਿਆ ਗਿਆ ਸੀ ।ਜਿਸ ਸਮੇਂ ਗੁਰੂ ਨਾਨਕ ਦੇਵ ਜੀ ਆਏ ਸਨ ਉਸ ਸਮੇਂ ਇੱਥੇ ਇੱਕ ਘਾਟ ਵਹਿੰਦਾ ਸੀ ।ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਵਿਸਾਖੀ ਦਾ ਦਿਹਾੜਾ ਬੜੀ ਹੀ ਸ਼ਰਧਾ 'ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ।ਇਸ ਤੋਂ ਇਲਾਵਾ ਟਰਬਨ ਟ੍ਰੈਵਲਰ ਨੇ ਹੋਰ ਵੀ ਕਈ ਅਸਥਾਨਾਂ ਦੇ ਦਰਸ਼ਨ ਵੀ ਕਰਵਾਏ ।ਤੁਸੀਂ ਵੀ ਜਾਨਣਾ ਚਾਹੁੰਦੇ ਹੋ ਇਨ੍ਹਾਂ ਇਤਿਹਾਸਿਕ ਅਸਥਾਨਾਂ ਦੇ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ।