ਵੱਡੇ ਪਰਦੇ 'ਤੇ ਮੁੜ ਨਜ਼ਰ ਆਵੇਗਾ ਅਮਿਤਾਭ ਬੱਚਨ ਦਾ ਪੁਰਾਣਾ ਜਾਦੂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

By  Pushp Raj October 1st 2022 01:01 PM -- Updated: October 1st 2022 01:16 PM

Special film fest on Amitabh Bachchan Birthday: ਬਾਲੀਵੁੱਡ ਦੇ 'ਐਂਗਰੀ ਯੰਗ ਮੈਨ'ਵਾਲਾ ਨਾਲ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਇਸ ਸਾਲ ਬਿੱਗ ਬੀ 8 ਅਕਤੂਬਰ ਨੂੰ ਆਪਣਾ 80 ਵਾਂ ਜਨਮਦਿਨ ਮਨਾਉਂਣਗੇ। ਬਿੱਗ ਦੇ ਫੈਨਜ਼ ਲਈ ਖੁਸ਼ਖਬਰੀ ਹੈ, ਕਿ ਇਸ ਵਾਰ ਉਹ ਆਪਣੇ ਪਸੰਦੀਦਾ ਮੈਗਾਸਟਾਰ ਦੀ ਸੁਪਰਹਿੱਟ ਫ਼ਿਲਮਾਂ ਨੂੰ ਇੱਕ ਖ਼ਾਸ ਫ਼ਿਲਮ ਫੈਸਟੀਵਲ ਤਹਿਤ ਦੇਖ ਸਕਣਗੇ।

Image Source : instagram

ਅਮਿਤਾਭ ਬੱਚਨ ਦੇ 80ਵੇਂ ਜਨਮਦਿਨ ਦੇ ਮੌਕੇ 'ਤੇ 8 ਅਕਤੂਬਰ ਤੋਂ 11 ਅਕਤੂਬਰ ਤੱਕ 'ਬੱਚਨ ਬੈਕ ਟੂ ਦਾ ਬਿਗਨਿੰਗ' ਸਿਰਲੇਖ ਵਾਲਾ ਇੱਕ ਵਿਸ਼ੇਸ਼ ਫ਼ਿਲਮ ਫੈਸਟੀਵਲ ਆਯੋਜਿਤ ਕੀਤਾ ਜਾਵੇਗਾ। ਇਹ ਫੈਸਟੀਵਲ 22 ਸਿਨੇਮਾ ਹਾਲਾਂ ਵਿੱਚ 172 ਸ਼ੋਅਕੇਸ ਅਤੇ 30 ਸਕ੍ਰੀਨਾਂ ਦੇ ਨਾਲ 17 ਭਾਰਤੀ ਸ਼ਹਿਰਾਂ ਵਿੱਚ ਆਯੋਜਿਤ ਕੀਤਾ ਜਾਵੇਗਾ । 'ਬੱਚਨ ਬੈਕ ਟੂ ਦਾ ਬਿਗਨਿੰਗ' ਵਾਲੇ ਇਸ ਵਿਸ਼ੇਸ਼ ਫ਼ਿਲਮ ਫੈਸਟੀਵਲ ਰਾਹੀਂ ਬਾਲੀਵੁੱਡ ਇਸ ਸਾਲ ਬਿੱਗ ਬੀ ਦੇ ਜਨਮਦਿਨ ਦਾ ਖ਼ਾਸ ਜਸ਼ਨ ਮਨਾਵੇਗਾ।

ਮੀਡੀਆ ਰਿਪੋਰਟਸ ਦੇ ਮੁਤਾਬਕ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਨੇ ਪੀਵੀਆਰ ਸਿਨੇਮਾ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਇਸ ਫ਼ਿਲਮ ਫੈਸਟੀਵਲ ਨੂੰ ਮਨਾਉਣ ਦਾ ਐਲਾਨ ਕੀਤਾ ਹੈ। ਫ਼ਿਲਮ ਹੈਰੀਟੇਜ ਫਾਊਂਡੇਸ਼ਨ , ਫ਼ਿਲਮ ਨਿਰਮਾਤਾ ਅਤੇ ਪੁਰਾਲੇਖਕਾਰ ਸ਼ਵਿੰਦਰ ਸਿੰਘ ਡੂੰਗਰਪੁਰ ਵੱਲੋਂ ਸਥਾਪਿਤ ਕੀਤੀ ਗਈ ਹੈ। ਇਸ ਫਾਊਂਡੇਸ਼ਨ ਨੇ ਆਯੋਜਿਤ ਕੀਤੇ ਗਏ ਖ਼ਾਸ ਫ਼ਿਲਮ ਫੈਸਟੀਵਲ ਦੇ ਲਈ ਅਮਿਤਾਭ ਬੱਚਨ ਦੀਆਂ 11 ਬਲਾਕਬਸਟਰ ਫਿਲਮਾਂ ਦਾ ਸੰਗ੍ਰਹਿ ਇਕੱਠਾ ਕੀਤਾ ਹੈ।

Image Source : instagram

ਫਿਲਮ ਹੈਰੀਟੇਜ ਫਾਊਂਡੇਸ਼ਨ ਦੇ ਡਾਇਰੈਕਟਰ ਸ਼ਵਿੰਦਰ ਸਿੰਘ ਡੂੰਗਰਪੁਰ ਨੇ ਇੱਕ ਬਿਆਨ ਵਿੱਚ ਕਿਹਾ, "ਜਵਾਨ ਹੋਣ ਮਗਰੋਂ ਮੈਂ ਅਮਿਤਾਭ ਬੱਚਨ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਸੀ। ਜਦੋਂ ਵੀ ਮੈਂ ਕਲਾਸ ਛੱਡ ਕੇ ਉਨ੍ਹਾਂ ਦੀਆਂ ਫਿਲਮਾਂ ਦੇਖਣ ਜਾਂਦਾ ਸੀ ਇਸ ਦੇ ਚੱਲਦੇ ਅਕਸਰ ਸਕੂਲ ਅਤੇ ਕਾਲਜ ਵਿੱਚ ਕਲਾਸ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਮੈਨੂੰ ਬਹੁਤ ਖੁਸ਼ੀ ਹੈ ਕਿ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਅਮਿਤਾਭ ਬੱਚਨ ਨੂੰ ਉਨ੍ਹਾਂ ਦੇ 80ਵੇਂ ਜਨਮਦਿਨ 'ਤੇ ਦੇਸ਼ ਭਰ 'ਚ ਆਪਣੀ ਤਰ੍ਹਾਂ ਦੇ ਪਹਿਲੇ ਚਾਰ ਦਿਨਾਂ ਸਮਾਰੋਹ ਦੇ ਨਾਲ ਸਨਮਾਨਿਤ ਕਰ ਰਹੀ ਹੈ।"

ਫਿਲਮਾਂ ਦੀ ਕਿਉਰੇਟਿਡ ਸੂਚੀ ਬਾਰੇ ਬੋਲਦਿਆਂ, ਉਨ੍ਹਾਂ ਨੇ ਅੱਗੇ ਕਿਹਾ, "ਅਮਿਤਾਭ ਬੱਚਨ ਜੀ ਦੀਆਂ ਸ਼ੁਰੂਆਤੀ ਫਿਲਮਾਂ ਚੋਂ ਸਭ ਤੋਂ ਵਧੀਆ ਫ਼ਿਲਮਾਂ ਨੂੰ ਇਕੱਠਾ ਕਰਨਾ ਇੱਕ ਬਹੁਤ ਵੱਡਾ ਕੰਮ ਹੈ, ਜਿਸ ਨੇ ਉਨ੍ਹਾਂ ਨੂੰ ਇੱਕ ਸੁਪਰਸਟਾਰ ਵਜੋਂ ਪੇਸ਼ ਕੀਤਾ। ਇਨ੍ਹਾਂ ਫਿਲਮਾਂ ਦਾ ਪ੍ਰਦਰਸ਼ਨ ਇਸ ਲਈ ਕੀਤਾ ਜਾ ਰਿਹਾ ਤਾਂ ਜੋ ਸਾਰੇ ਦੇਸ਼ ਵਿੱਚ ਦਰਸ਼ਕ ਤੇ ਅਮਿਤਾਭ ਬੱਚਨ ਦੇ ਫੈਨਜ਼ ਇਸ ਫ਼ਿਲਮ ਫੈਸਟੀਵਲ ਦਾ ਆਨੰਦ ਲੈ ਸਕਣ ਤੇ ਉਨ੍ਹਾਂ ਦੀਆਂ ਬਲਾਕਬਸਟਰ ਫਿਲਮਾਂ ਵੇਖ ਸਕਣ। ਉਹ ਅਸਲ ਵਿੱਚ ਵੱਡੇ ਪਰਦੇ 'ਤੇ ਦਿਖਾਈਆਂ ਗਈਆਂ ਸਨ। ਮੈਂ ਜਾਣਦਾ ਹਾਂ ਕਿ ਇਹ ਬਾਲੀਵੁੱਡ ਦਾ ਪਹਿਲਾ ਅਜਿਹਾ ਫ਼ਿਲਮ ਫੈਸਟੀਵਲ ਹੋਵੇਗਾ ਜੋ ਸਾਡੇ ਸਿਨੇਮਾ ਦੀ ਵਿਰਾਸਤ ਨੂੰ ਸਿਨੇਮਾਘਰਾਂ ਵਿੱਚ ਵਾਪਿਸ ਲਿਆਵੇਗਾ "

Image Source : instagram

ਹੋਰ ਪੜ੍ਹੋ: Bigg Boss 16 : ਜਾਣੋ ਇਸ ਵਾਰ ਕਿਹੋ ਜਿਹਾ ਹੋਵੇਗਾ ਬਿੱਗ ਬੌਸ 16 ਦਾ ਘਰ, ਕੀ-ਕੀ ਹੋਏ ਬਦਲਾਅ

ਇਹ ਫ਼ਿਲਮ ਫੈਸਟੀਵਲ ਦੇਸ਼ ਭਰ ਦੇ ਕਈ ਸ਼ਹਿਰਾਂ ਜਿਵੇਂ ਕਿ ਮੁੰਬਈ, ਦਿੱਲੀ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਤੋਂ ਅਹਿਮਦਾਬਾਦ, ਸੂਰਤ, ਬੜੌਦਾ, ਰਾਏਪੁਰ, ਕਾਨਪੁਰ, ਕੋਲਹਾਪੁਰ, ਪ੍ਰਯਾਗਰਾਜ ਅਤੇ ਇੰਦੌਰ ਤੱਕ ਦੇ ਸ਼ਹਿਰਾਂ ਨੂੰ ਕਵਰ ਕਰੇਗਾ। ਬਿੱਗ ਬੀ ਦੀਆਂ ਪ੍ਰਦਰਸ਼ਿਤ ਕੀਤੀ ਜਾਣ ਵਾਲੀ ਫ਼ਿਲਮਾਂ ਦੇ ਵਿੱਚ 'ਡੌਨ', 'ਕਾਲਾ ਪੱਥਰ', 'ਕਾਲੀਆ', 'ਕਭੀ ਕਭੀ', 'ਅਮਰ ਅਕਬਰ ਐਂਥਨੀ', 'ਨਮਕ ਹਲਾਲ', 'ਅਭਿਮਾਨ', 'ਦੀਵਾਰ', 'ਮਿਲੀ', 'ਸੱਤੇ ਪੇ ਸੱਤਾ' ਅਤੇ 'ਕਭੀ ਕਭੀ' ,'ਚੁਪਕੇ- ਚੁਪਕੇ' ਵਰਗੀਆਂ ਫਿਲਮਾਂ ਦਿਖਾਈਆਂ ਜਾਣਗੀਆਂ।

 

View this post on Instagram

 

A post shared by P V R Cinemas (@pvrcinemas_official)

Related Post