ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ, ਕੁਝ ਲੋਕ ਕੋਰੋਨਾ ਵੈਕਸੀਨ ਦੀ ਜਮਾਖੋਰੀ ਕਰਨ ਲੱਗੇ ਹਨ । ਜਿਸ ਕਰਕੇ ਵੈਕਸੀਨ ਦੀ ਕੀਮਤ ਮਨਚਾਹੇ ਤਰੀਕੇ ਨਾਲ ਵੇਚੀ ਜਾ ਰਹੀ ਹੈ ।ਪ੍ਰਾਈਵੇਟ ਹਸਪਤਾਲ ਕੋਵਿਡ ਟੀਕਾ ਮਹਿੰਗੇ ਭਾਅ 'ਤੇ ਵੇਚ ਰਹੇ ਹਨ। ਜਿਸ ਨੂੰ ਦੇਖਦੇ ਹੋਏ ਬੀਤੇ ਦਿਨੀਂ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕੋਵਿਡ ਸ਼ਿਲਡ ਟੀਕੇ ਦੀ ਰੇਟ ਲਿਸਟ ਜਾਰੀ ਕੀਤੀ ਹੈ ।
ਹੋਰ ਪੜ੍ਹੋ :
ਕੰਵਰ ਗਰੇਵਾਲ ਅਤੇ ਹਰਫ ਚੀਮਾ ਦਾ ਨਵਾਂ ਗੀਤ ‘ਮਿੱਟੀ’ ਗੀਤ ਰਿਲੀਜ਼
ਪਰ ਬਾਲੀਵੁੱਡ ਸਟਾਰਸ ਕਰੋਨਾ ਵੈਕਸੀਨ ਦੇ ਤੈਅ ਕੀਤੀਆਂ ਕੀਮਤਾਂ 'ਤੇ ਵੀ ਇਤਰਾਜ਼ ਜਾਹਰ ਕਰ ਰਹੇ ਹਨ। ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਵੀਸ਼ਿਲਡ ਸੂਬਿਆਂ ਨੂੰ 400 ਰੁਪਏ ਵਿੱਚ, ਨਿੱਜੀ ਹਸਪਤਾਲਾਂ ਨੂੰ 600 ਰੁਪਏ ਵਿੱਚ ਤੇ ਕੇਂਦਰ ਨੂੰ 150 ਰੁਪਏ ਵਿੱਚ ਦਿੱਤੀ ਜਾਵੇਗੀ।
ਇਸ 'ਤੇ ਸੋਨੂੰ ਸੂਦ ਨੇ ਟਵੀਟ ਕਰਦਿਆਂ ਕਿਹਾ ਕਿ “ਇਹ ਟੀਕਾ ਸਾਰਿਆਂ ਨੂੰ ਮੁਫਤ ਦਿੱਤਾ ਜਾਣਾ ਚਾਹੀਦਾ ਹੈ। ਇਸ ਦੀ ਕੀਮਤ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਕਾਰੋਬਾਰੀ ਤੇ ਵਿਅਕਤੀ ਜੋ ਇਸ ਨੂੰ ਸਹਿ ਸਕਦੇ ਹਨ, ਅੱਗੇ ਆਉਣ ਤੇ ਸਾਰਿਆਂ ਨੂੰ ਟੀਕਾ ਲਵਾਉਣ ਵਿੱਚ ਮਦਦ ਕਰਨ।" ਇਸ ਦੇ ਨਾਲ ਹੀ ਐਕਟਰ ਫਰਹਾਨ ਅਖ਼ਤਰ ਨੇ ਵੀ ਵੈਕਸੀਨ ਦੀ ਕੀਮਤ ਦੇ ਮੁੱਦੇ 'ਤੇ ਕਈ ਸਵਾਲ ਖੜ੍ਹੇ ਕਰਦਿਆਂ ਟਵੀਟ ਕੀਤਾ ਹੈ।