ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਸੋਨੂੰ ਸੂਦ ਨੇ ਚੁੱਕਿਆ ਵੱਡਾ ਕਦਮ

ਕੋਰੋਨਾ ਮਹਾਮਾਰੀ ਵਿੱਚ ਆਕਸੀਜਨ ਦੀ ਘਾਟ ਕਰਕੇ ਲੋਕਾਂ ਦੀ ਮੌਤ ਹੋ ਰਹੀ ਹੈ । ਜਿਸ ਨੂੰ ਦੇਖਦੇ ਹੋਏ ਸੋਨੂੰ ਸੂਦ ਨੇ ਕੋਵਿਡ -19 ਦੇ ਮਰੀਜ਼ਾਂ ਨੂੰ ਮੁਫਤ ਆਕਸੀਜਨ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ । ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਹੈ ਜਿਸ ‘ਤੇ ਲੋਕ ਮਿਸਡ ਕਾਲਾਂ ਦੇ ਕੇ ਆਕਸੀਜਨ ਸਿਲੰਡਰ ਲੈ ਸਕਦੇ ਹਨ। ਸੋਨੂੰ ਨੇ ਦੱਸਿਆ ਹੈ ਕਿ ਉਹਨਾਂ ਨੇ ਲੋਕਾਂ ਦੀ ਮਦਦ ਲਈ ਫਰਾਂਸ ਸਮੇਤ ਕੁਝ ਹੋਰ ਦੇਸ਼ਾਂ ਤੋਂ ਆਕਸੀਜਨ ਪ੍ਰਾਪਤ ਕੀਤੀ।
Image Source: Instagram
ਹੋਰ ਪੜ੍ਹੋ :
ਅਰਚਨਾ ਪੂਰਨ ਸਿੰਘ ਨੇ ਇਸ ਵਜ੍ਹਾ ਕਰਕੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ
Image Source: Instagram
ਉਸਨੇ ਦਿੱਲੀ ਦੇ ਨਾਗਰਿਕਾਂ ਨੂੰ 022-61403615 ‘ਤੇ ਕਾਲ ਕਰਕੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। ਇਸ ਸਭ ਨੂੰ ਲੈ ਕੇ ਸੋਨੂੰ ਸੂਦ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਸੋਨੂੰ ਸੂਦ ਕਹਿ ਰਿਹਾ ਹੈ। ਅਸੀਂ ਵੇਖਿਆ ਹੈ ਕਿ ਪਿਛਲੇ ਕੁਝ ਸਮੇਂ ਵਿਚ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਸਨ ਕਿਉਂਕਿ ਉਨ੍ਹਾਂ ਨੂੰ ਸਮੇਂ ਸਿਰ ਆਕਸੀਜਨ ਨਹੀਂ ਮਿਲ ਰਹੀ ਸੀ।
Image Source: Instagram
ਜੇ ਆਕਸੀਜਨ ਇਨ੍ਹਾਂ ਲੋਕਾਂ ਤੇ ਸਮੇਂ ਸਿਰ ਪਹੁੰਚ ਸਕਦੀ, ਤਾਂ ਸ਼ਾਇਦ ਉਹ ਬਚ ਸਕਦੇ ਸਨ। ਸਾਡੇ ਕੋਲ ਸਭ ਤੋਂ ਵੱਧ ਕੇਸ ਦਿੱਲੀ ਤੋਂ ਆਏ ਅਤੇ ਅਸੀਂ ਦਿੱਲੀ ਦੇ ਬਹੁਤ ਸਾਰੇ ਲੋਕਾਂ ਨੂੰ ਗੁਆ ਬੈਠੇ। ਇਸ ਲਈ, ਅਸੀਂ ਇੱਕ ਨੰਬਰ ਜਾਰੀ ਕਰ ਰਹੇ ਹਾਂ ਅਤੇ ਜੇ ਤੁਸੀਂ ਇਸ ‘ਤੇ ਕਾਲ ਕਰਦੇ ਹੋ, ਤਾਂ ਕੋਈ ਸਾਡੀ ਤਰਫੋਂ ਤੁਹਾਡੇ ਘਰ ਨੂੰ ਆਕਸੀਜਨ ਸਿਲੰਡਰ ਦੇਵੇਗਾ। ਇਹ ਸੇਵਾ ਬਿਲਕੁਲ ਮੁਫਤ ਹੋਵੇਗੀ ।
View this post on Instagram