ਸੋਨੂੰ ਸੂਦ ਨੇ ਖੋਲ੍ਹੀ ਸੁਪਰ ਮਾਰਕਿਟ, ਸਾਈਕਲ ’ਤੇ ਵੇਚਦੇ ਹਨ ਬਰੈੱਡ ਤੇ ਅੰਡੇ, ਵੀਡੀਓ ਵਾਇਰਲ
Rupinder Kaler
June 24th 2021 03:46 PM
ਸੋਨੂੰ ਸੂਦ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਨ । ਇਹੀ ਨਹੀਂ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਸ਼ੁਰੂ ਕਰਨ ਦੇ ਆਈਡੀਏ ਵੀ ਲੈ ਕੇ ਆਉਂਦੇ ਹਨ । ਹਾਲ ਹੀ ਵਿੱਚ ਵਿੱਚ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਸਭ ਦਾ ਦਿਲ ਜਿੱਤ ਰਹੀ ਹੈ । ਢਾਬਾ ਅਤੇ ਸ਼ਰਬਤ ਦੀ ਦੁਕਾਨ ਖੋਲ੍ਹ ਚੁੱਕੇ ਸੋਨੂੰ ਸੂਦ ਹੁਣ ਅੰਡੇ ਅਤੇ ਬ੍ਰੈੱਡ ਵੇਚਦੇ ਦਿਖਾਈ ਦਿੱਤੇ ਹਨ । ਇਸ ਵੀਡੀਓ ਵਿੱਚ ਸੋਨੂੰ ਸੂਦ ਨੇ ਦੱਸਿਆ ਹੈ ਕਿ ਉਸਨੇ ਹੁਣ ਆਪਣੀ ਨਵੀਂ ਸੁਪਰ ਮਾਰਕੀਟ ਖੋਲ੍ਹ ਦਿੱਤੀ ਹੈ।