
ਅਦਾਕਾਰਾ ਸਵਿਤਾ ਬਜਾਜ ਆਈਸੀਯੂ ‘ਚ ਭਰਤੀ ਹੈ । ਸਵਿਤਾ ਨੇ ਕੁਝ ਦਿਨ ਪਹਿਲਾਂ ਆਪਣੀ ਆਰਥਿਕ ਸਤਿਥੀ ਦੱਸਦੇ ਹੋਏ ਮਦਦ ਦੀ ਅਪੀਲ ਕੀਤੀ ਸੀ , ਜਿਸ ਤੋਂ ਬਾਅਦ ਕਈ ਮਸ਼ਹੂਰ ਹਸਤੀਆਂ ਉਸ ਦੀ ਮਦਦ ਲਈ ਅੱਗੇ ਆਈਆਂ। ਸੋਨੂੰ ਸੂਦ ਵੀ ਸਵਿਤਾ ਬਜਾਜ ਦੀ ਮਦਦ ਲਈ ਅੱਗੇ ਆਈ ਹੈ ਅਤੇ ਅਭਿਨੇਤਰੀ ਨੂੰ ਆਕਸੀਜਨ ਮਸ਼ੀਨ ਦਿੱਤੀ ਹੈ ।
ਹੋਰ ਪੜ੍ਹੋ :
ਖਬਰਾਂ ਅਨੁਸਾਰ ਸੋਨੂੰ ਸੂਦ ਨੇ ਦੱਸਿਆ ਕਿ ਸਿਨਟਾ ਤੋਂ ਇਲਾਵਾ ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸੰਦੇਸ਼ਾਂ ਰਾਹੀਂ ਸਵਿਤਾ ਬਜਾਜ ਬਾਰੇ ਦੱਸਿਆ ਸੀ। ਫੇਰ ਉਸ ਨੇ ਨੂਪੁਰ ਨਾਲ ਫੋਨ ਤੇ ਗੱਲ ਕੀਤੀ ਅਤੇ ਕਿਹਾ ਕਿ ਉਹ ਸਵਿਤਾ ਬਜਾਜ ਲਈ ਆਕਸੀਜਨ ਮਸ਼ੀਨ ਦੇਵੇਗਾ ।
ਸੋਨੂੰ ਸੂਦ ਨੇ ਦੱਸਿਆ ਕਿ ਉਸ ਲਈ ਆਕਸੀਜਨ ਮਸ਼ੀਨ ਹਸਪਤਾਲ ਪਹੁੰਚ ਗਈ ਹੈ ਜਿਥੇ ਸਵਿਤਾ ਬਜਾਜ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਲੋੜ ਪਵੇਗੀ, ਉਹ ਹਮੇਸ਼ਾ ਲੋਕਾਂ ਦੀ ਸਹਾਇਤਾ ਲਈ ਖੜੇ ਰਹਿਣਗੇ। ਦੱਸ ਦੇਈਏ ਕਿ ਸਵਿਤਾ ਬਜਾਜ ਨੇ ਆਪਣੇ ਕਰੀਅਰ ਵਿਚ ਤਕਰੀਬਨ 50 ਫਿਲਮਾਂ ਕੀਤੀਆਂ। ਫਿਲਮਾਂ ਤੋਂ ਇਲਾਵਾ, ਉਸਨੇ ਕੁਝ ਟੀਵੀ ਸ਼ੋਅ ਵੀ ਕੀਤੇ ।