ਅਦਾਕਾਰ ਸੋਨੂੰ ਸੂਦ ਸਮਾਜ ਸੇਵਾ ਕਰਕੇ ਪੂਰੇ ਦੇਸ਼ ‘ਚ ਹਰਮਨ ਪਿਆਰੇ ਹੋ ਚੁੱਕੇ ਹਨ।ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ।ਰੀਲ ਲਾਈਫ ‘ਚ ਜਿੱਥੇ ਉਸ ਦੇ ਵੱਖ ਵੱਖ ਕਿਰਦਾਰਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਉੱਥੇ ਹੀ ਉਹ ਆਪਣੀ ਅਸਲ ਜ਼ਿੰਦਗੀ ‘ਚ ਹੀਰੋ ਹਨ । ਅੱਜ ਅਸੀਂ ਤੁਹਾਨੂੰ ਸੋਨੂੰ ਸੂਦ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਦੱਸਾਂਗੇ ।
Image Source: Instagram
ਹੋਰ ਪੜ੍ਹੋ : ਸੋਨੂੰ ਸੂਦ ਨੂੰ ਇਹ ਗੱਲ ਕਹਿ ਕੇ ਪਛਤਾ ਰਹੀ ਹੈ ਕੰਗਨਾ ਰਣੌਤ, ਲੋਕ ਉਡਾ ਰਹੇ ਹਨ ਮਜ਼ਾਕ
Image From Sonu Sood' instagram
ਸੋਨੂੰ ਸੂਦ ਨੇ 1996 ‘ਚ ਆਪਣੀ ਗਰਲ ਫ੍ਰੈਂਡ ਸੋਨਾਲੀ ਦੇ ਨਾਲ ਵਿਆਹ ਕਰਵਾਇਆ ਸੀ । ਉਦੋਂ ਸੋਨੂੰ ਸੂਦ ਨੂੰ ਫ਼ਿਲਮਾਂ ‘ਚ ਕੋਈ ਖ਼ਾਸ ਪਛਾਣ ਨਹੀਂ ਸੀ ਮਿਲੀ । 2001 ‘ਚ ਸੋਨੂੰ ਨੇ ਫ਼ਿਲਮ ਸ਼ਹੀਦ-ਏ-ਆਜ਼ਮ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ ।
Image From Sonu Sood's Instagram
ਸੋਨੂੰ ਅਤੇ ਸੋਨਾਲੀ ਦੀ ਮੁਲਾਕਾਤ ਨਾਗਪੁਰ ਦੇ ਇੰਜੀਨੀਅਰਿੰਗ ਕਾਲਜ ‘ਚ ਪੜ੍ਹਾਈ ਦੇ ਦਿਨਾਂ ‘ਚ ਹੋਈ ਸੀ । ਦੋਵਾਂ ਨੂੰ ਪਿਆਰ ਹੋ ਗਿਆ ਅਤੇ ਮੀਡੀਆ ਰਿਪੋਰਟ ਮੁਤਾਬਕ ਸੋਨਾਲੀ ਸੋਨੂੰ ਦਾ ਪਹਿਲਾ ਪਿਆਰ ਸੀ ਅਤੇ ਸੋਨੂੰ ਨੇ ਸੋਨਾਲੀ ਦੇ ਨਾਲ ਵਿਆਹ ਕਰਵਾ ਲਿਆ।
View this post on Instagram
A post shared by Sonu Sood (@sonu_sood)
ਫ਼ਿਲਮਾਂ ‘ਚ ਐਂਟਰੀ ਤੋਂ ਪਹਿਲਾਂ ਸੋਨੂੰ ਨੇ ਆਪਣਾ ਘਰ ਵਸਾ ਲਿਆ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ । ਸੋਨੂੰ ਦੀ ਪਤਨੀ ਲਾਈਮ-ਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੀ ਹੈ ।