ਬੀਤੇ ਦਿਨ ਲੋਹੜੀ (Lohri) ਦਾ ਤਿਉਹਾਰ ਬੜੀ ਹੀ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ । ਇਸ ਮੌਕੇ ਪੰਜਾਬ ‘ਚ ਰੌਣਕਾਂ ਵੇਖਦਿਆਂ ਹੀ ਬਣ ਰਹੀਆਂ ਸਨ । ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਨੇ ਵੀ ਮੋਗਾ (Moga) ਸਥਿਤ ਆਪਣੇ ਜੱਦੀ ਘਰ ‘ਚ ਲੋਹੜੀ ਦਾ ਤਿਉਹਾਰ ਮਨਾਇਆ । ਇਸ ਮੌਕੇ ਉਨ੍ਹਾਂ ਨੇ ਲੋਹੜੀ ਦੇ ਗੀਤ ਵੀ ਗਾਏ । ਸੋਨੂੰ ਸੂਦ ਦੇ ਨਾਲ ਉਸ ਦੀ ਭੈਣ ਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਨਾਲ ਨਾਲ ਇਲਾਕੇ ਦੇ ਲੋਕ ਵੀ ਮੌਜੂਦ ਰਹੇ । ਇਸ ਮੌਕੇ ਸੋਨੂੰ ਸੂਦ ਨੇ ਆਪਣੇ ਬਚਪਨ ਦੇ ਕਿੱਸੇ ਵੀ ਸਾਂਝੇ ਕੀਤੇ ਜਦੋਂ ਉਹ ਲੋਹੜੀ ਮੰਗਣ ਜਾਇਆ ਕਰਦੇ ਸਨ ।
image From instagram
ਹੋਰ ਪੜ੍ਹੋ : ਜਸਵਿੰਦਰ ਭੱਲਾ ਨੇ ਸਾਂਝਾ ਕੀਤਾ ਆਪਣੀ ਦੋਹਤੀ ਦਾ ਵੀਡੀਓ, ਦੋਹਤੀ ਨਵ-ਜਨਮੇ ਭਰਾ ਦੇ ਜਨਮ ‘ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਆਈ ਨਜ਼ਰ
ਸੋਨੂੰ ਸੂਦ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸ਼ਕਾਂ ਦੇ ਵੱਲੋ ਵੀ ਪਸੰਦ ਕੀਤਾ ਜਾ ਰਿਹਾ ਹੈ । ਸੋਨੂੰ ਸੂਦ ਬੇਸ਼ੱਕ ਮੁੰਬਈ ‘ਚ ਰਹਿੰਦੇ ਹਨ, ਪਰ ਆਪਣੇ ਜੱਦੀ ਘਰ ਅਤੇ ਅਤੇ ਆਪਣੇ ਰੀਤੀ ਰਿਵਾਜ਼ਾਂ ਨੂੰ ਕਦੇ ਨਹੀਂ ਭੁੱਲੇ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।
image From instagram
ਇਸ ਦੇ ਨਾਲ ਹੀ ਆਪਣੇ ਫੈਨਸ ਦੇ ਨਾਲ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਜਾ ਕੇ ਉੱਥੋਂ ਦੀ ਖਾਸੀਅਤ ਦੇ ਵੀਡੀਓ ਸ਼ੇਅਰ ਕਰਦੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਗੁਰਦਾਸਪੁਰ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ । ਇਸ ਵੀਡੀਓ ‘ਚ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਹੋਣ ਦੇ ਪ੍ਰੋਸੈੱਸ ਨੂੰ ਵਿਖਾ ਰਹੇ ਸਨ । ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਿੱਥੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਰੀਲ ਲਾਈਫ ‘ਚ ਜਿੱਥੇ ਉਹ ਹੀਰੋ ਦਾ ਕਿਰਦਾਰ ਨਿਭਾਉਂਦੇ ਹਨ ਰੀਅਲ ਲਾਈਫ ਦੇ ਵੀ ਉਹ ਹੀਰੋ ਹਨ । ਲਾਕਡਾਊਨ ਦੇ ਦੌਰਾਨ ਉਨ੍ਹਾਂ ਨੇ ਜਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ, ਉਸ ਦੇ ਕਾਰਨ ਉਹ ਲੋਕਾਂ ‘ਚ ਮਸੀਹਾ ਦੇ ਤੌਰ ‘ਤੇ ਜਾਣੇ ਜਾਂਦੇ ਹਨ ।
View this post on Instagram
A post shared by Sonu Sood (@sonu_sood)