ਕੋਰੋਨਾ ਦੀ ਤੀਜੀ ਲਹਿਰ ਵਿਚਾਲੇ ਮੁੜ ਲੋਕਾਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ

By  Pushp Raj January 3rd 2022 04:37 PM

ਬਾਲੀਵੁੱਡ ਦੇ ਵਿਲਨ ਤੋਂ ਰੀਅਲ ਲਾਈਫ ਹੀਰੋ ਬਣੇ ਸੋਨੂੰ ਸੂਦ ਨੇ ਕੋਰੋਨਾਂ ਮਹਾਂਮਾਰੀ ਦੇ ਦੌਰਾਨ ਕਈ ਲੋੜਵੰਦਾਂ ਦੀ ਮਦਦ ਕੀਤੀ। ਦੇਸ਼ ਭਰ 'ਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰਾਨ ਮੁੜ ਪੈਰ ਪਸਾਰ ਰਿਹਾ ਹੈ। ਦੇਸ਼ 'ਚ ਮੁਸ਼ਕਿਲ ਭਰੇ ਹਲਾਤਾਂ ਨੂੰ ਵੇਖਦੇ ਹੋਏ ਸੋਨੂੰ ਸੂਦ ਮੁੜ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।

ਸੋਨੂੰ ਸੂਦ ਨੇ ਦੇਸ਼ ਵਾਸੀਆਂ ਤੇ ਫੈਨਜ਼ ਦੇ ਲਈ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਸੋਨੂੰ ਸੂਦ ਨੇ ਆਪਣੀ ਇੰਸਟਾਗ੍ਰਾਮ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, " ਕੋਰੋਨਾ ਕੇਸ ਕਿੰਨੇ ਵੀ ਕਿਉਂ ਨਾਂ ਵੱਧ ਜਾਣ, ਰੱਬ ਨਾ ਕਰੇ ਕੀ ਕਦੇ ਮੇਰੀ ਲੋੜ ਪਵੇ। ਜੇਕਰ ਕਦੇ ਪਈ ਵੀ ਤਾਂ ਯਾਦ ਰੱਖਣਾ ਮੇਰਾ ਫੋਨ ਨੰਬਰ ਅਜੇ ਵੀ ਉਹ ਹੀ ਹੈ। "

 

View this post on Instagram

 

A post shared by Sonu Sood (@sonu_sood)

ਇਸ ਪੋਸਟ ਦੇ ਨਾਲ ਸੋਨੂੰ ਸੂਦ ਨੇ ਕੈਪਸ਼ਨ ਲਿਖੀ ਹੈ, " ਹਮੇਸ਼ਾ ਸੁਰੱਖਿਅਤ ਰਹੋ ਮੇਰੇ ਦੋਸਤੋਂ, ਮੈਂ ਤੁਹਾਡੇ ਤੋਂ ਮਹਿਜ਼ ਇੱਕ ਫੋਨ ਕਾਲ ਦੀ ਦੂਰੀ 'ਤੇ ਹਾਂ।" ਫੈਨਜ਼ ਸੋਨੂੰ ਸੂਦ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਗ੍ਰੇਟ ਸੋਨੂੰ ਸਰ ਤੁਹਾਡੇ ਵਰਗਾ ਕੋਈ ਨਹੀਂ ਹੈ, ਤੁਸੀਂ ਮਹਾਨ ਹੋ ਤੇ ਤੁਹਾਡਾ ਕੋਈ ਜਵਾਬ ਨਹੀਂ '। ਇੱਕ ਹੋਰ ਯੂਜ਼ਰ ਨੇ ਲਿਖਿਆ ਤੁਸੀਂ ਬਹੁਤ ਪਵਿੱਤਰ ਆਤਮਾ ਹੋ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।

ਦੱਸਣਯੋਗ ਹੈ ਕਿ ਬੀਤੇ ਸਾਲ ਕੋਰੋਨਾ ਮਹਾਂਮਾਰੀ ਦੇ ਮੁਸ਼ਕਿਲ ਦੌਰ ਵਿੱਚ ਸੋਨੂੰ ਸੂਦ ਕਈ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣ ਗਏ ਸਨ। ਸੋਨੂੰ ਨੇ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਫਲਾਈਟਸ, ਸਪੈਸ਼ਲ ਰੇਲਗੱਡੀਆਂ ਤੇ ਸਪੈਸ਼ਲ ਬੱਸਾਂ ਰਾਹੀਂ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਨਾਲ ਜੰਗ ਲੜ ਰਹੇ ਕਈ ਮਰੀਜ਼ਾਂ ਦੀ ਏਅਰਲਿਫਟ ਰਾਹੀਂ ਤੇ ਮੈਡੀਕਲ ਮਦਦ ਕੀਤੀ।

ਹੋਰ ਪੜ੍ਹੋ : ਏ.ਆਰ.ਰਹਿਮਾਨ ਦੀ ਧੀ ਖਤੀਜ਼ਾ ਰਹਿਮਾਨ ਦੀ ਰਿਆਸਦੀਨ ਸ਼ੇਖ ਮੁਹੰਮਦ ਨਾਲ ਹੋਈ ਮੰਗਣੀ

ਇਸ ਦੌਰਾਨ ਸੋਨੂੰ ਨੇ ਕਈ ਵਿਦਿਆਰਥੀਆਂ ਅਤੇ ਹੋਰਨਾਂ ਕਈ ਲੋੜਵੰਦ ਲੋਕਾਂ ਦੀ ਵੀ ਮਦਦ ਕੀਤੀ। ਸੋਨੂੰ ਸੂਦ ਨੇ 4 ਜਨਵਰੀ ਨੂੰ ਕੁਝ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਦੇਣ ਦਾ ਵੀ ਐਲਾਨ ਕੀਤਾ ਹੈ। ਕਿਉਂਕਿ ਉਨ੍ਹਾਂ ਸਕੂਲੀ ਬੱਚਿਆਂ ਕੋਲ ਸਕੂਲ ਜਾਣ ਲਈ ਕੋਈ ਸਾਧਨ ਨਹੀਂ ਹੈ ਅਤੇ ਉਹ ਪੈਦਲ ਤੁਰ ਕੇ ਆਪਣੇ ਸਕੂਲ ਤੱਕ ਜਾਂਦੀਆਂ ਹਨ। ਮੁੜ ਕੋਰੋਨਾ ਮਹਾਂਮਾਰੀ ਦੀ ਇਸ ਮੁਸ਼ਕਿਲ ਘੜੀ 'ਚ ਸੋਨੂੰ ਸੂਦ ਦੀ ਪੋਸਟ ਲੋਕਾਂ ਲਈ ਮਦਦ ਲਈ ਉਮੀਦ ਦੀ ਇੱਕ ਕਿਰਨ ਸਾਬਿਤ ਹੋ ਰਹੀ ਹੈ।

Related Post