ਸੋਨੂੰ ਸੂਦ ਮੋਗਾ ਪਹੁੰਚ ਕੇ ਤੰਦੂਰ ‘ਤੇ ਪਕਾ ਰਹੇ ਰੋਟੀ, ਸਭ ਨੂੰ ਖਾਣ ਦਾ ਭੇਜਿਆ ਸੱਦਾ
Shaminder
July 26th 2021 12:01 PM
ਸੋਨੂੰ ਸੂਦ ਏਨੀਂ ਦਿਨੀਂ ਪੰਜਾਬ ‘ਚ ਹਨ । ਇਸ ਦੌਰਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਮੱਝਾਂ ਦੇ ਲਈ ਚਾਰਾ ਲਿਆਉਂਦੇ ਦਿਖਾਈ ਦੇ ਰਹੇ ਹਨ । ਜਦੋਂਕਿ ਦੂਜੀ ਤਸਵੀਰ ‘ਚ ਉਹ ਟ੍ਰੈਕਟਰ ‘ਤੇ ਸਵਾਰ ਦਿਖਾਈ ਦੇ ਰਹੇ ਹਨ ।ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।