ਸੋਨੂੰ ਸੂਦ ਤੇ ਅਰਜੁਨ ਰਾਮਪਾਲ ਨੇ ਕੋਰੋਨਾ ਨੂੰ ਦਿੱਤੀ ਇੱਕ ਹਫਤੇ ਵਿੱਚ ਮਾਤ, ਰਿਪੋਰਟ ਆਈ ਨੈਗਟਿਵ
Rupinder Kaler
April 23rd 2021 06:03 PM
ਸੋਨੂੰ ਸੂਦ ਨੇ ਇੱਕ ਹਫ਼ਤੇ ਵਿੱਚ ਹੀ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਸੋਨੂੰ ਸੂਦ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ । ਜਿਸ ਦੀ ਜਾਣਕਾਰੀ ਸੋਨੂੰ ਸੂਦ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।ਸੋਨੂੰ ਸੂਦ ਵਾਂਗ ਅਰਜੁਨ ਰਾਮਪਾਲ ਵੀ ਇਕ ਹਫ਼ਤੇ ਦੇ ਅੰਦਰ ਅੰਦਰ ਕੋਰੋਨਾ ਤੋਂ ਮੁਕਤ ਹੋ ਗਿਆ ਸੀ। ਸੋਨੂੰ ਸੂਦ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਉਸ ਦਾ ਕੋਵਿਡ -19 ਟੈਸਟ ਨੈਗੇਟਿਵ ਹੈ।