
ਬਾਲੀਵੁੱਡ ਵਿੱਚ 'ਮੀ ਟੂ' ਕੰਪੈਨ ਦੇ ਤਹਿਤ ਕਈ ਬਾਲੀਵੁੱਡ ਸਟਾਰਸ, ਨਿਰਦੇਸ਼ਕਾਂ ਅਤੇ ਫਿਲਮ ਨਿਰਮਾਤਾਵਾਂ 'ਤੇ ਸਰੀਰਕ ਉਤਪੀੜਨ ਦੇ ਇਲਜ਼ਾਮ ਲੱਗ ਰਹੇ ਹਨ ।ਜਿਹਨਾਂ ਲੋਕਾਂ ਨੇ ਇਹ ਇਲਜ਼ਾਮ ਲਗਾਏ ਹਨ ਉਹਨਾਂ ਲੋਕਾਂ ਦੀ ਲਿਸਟ ਵਿੱਚ ਆਲੀਆ ਭੱਟ ਦੀ ਮਾਂ ਸੋਨੀ ਰਾਜਦਾਨ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ । ਸੋਨੀ ਨੇ ਹਾਲ ਹੀ ਵਿੱਚ ਆਪਣੇ ਨਾਲ ਹੋਏ ਸ਼ੋਸਣ ਨੂੰ ਲੈ ਕੇ ਖੁਲਾਸਾ ਕੀਤਾ ਹੈ ।
ਹੋਰ ਵੇਖੋ : ਨੇਹਾ ਤੇ ਅੰਗਦ ਦੀਆਂ ਤਸ਼ਵੀਰਾਂ ਵਾਇਰਲ, ਛਿੜੀ ਨਵੀਂ ਚਰਚਾ ਦੇਖੋ ਤਸਵੀਰਾਂ
Soni Razdan
ਸੋਨੀ ਨੇ ਇੱਕ ਇੰਟਰਵਿਉ ਵਿੱਚ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦਾ ਹਾਦਸਾ ਹੋਣ ਵਾਲਾ ਸੀ । ਸੋਨੀ ਸ਼ੂਟ 'ਤੇ ਸੀ ਅਤੇ ਇਸੇ ਦੌਰਾਨ ਇੱਕ ਸ਼ਖਸ ਨੇ ਉਹਨਾਂ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਏ । ਸੋਨੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਕਿਉਂਕਿ ਉਹ ਨਹੀਂ ਸਨ ਚਾਹੁੰਦੇ ਕਿ ਉਸ ਸ਼ਖਸ ਦਾ ਪਰਿਵਾਰ ਇਸ ਹਰਕਤ ਕਰਕੇ ਦੁਖੀ ਹੋਵੇ ।
ਹੋਰ ਵੇਖੋ : ਯੂ.ਐੱਸ. ‘ਚ 47ਕਰੋੜ ਦੇ ਆਲੀਸ਼ਾਨ ਬਸੇਰੇ ‘ਚ ਰਹਿਣਗੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ,ਵੇਖੋ ਤਸਵੀਰਾਂ
Soni Razdan
ਇਹ ਸੁਣਨ ਵਿੱਚ ਥੋੜਾ ਅਜੀਬ ਲਗ ਸਕਦਾ ਹੈ ਪਰ ਉਸ ਸ਼ਖਸ ਦਾ ਪਰਿਵਾਰ ਸੀ ਛੋਟੇ-ਛੋਟੇ ਬੱਚੇ ਸਨ ਅਤੇ ਉਹਨਾਂ ਸਾਰਿਆਂ ਨੂੰ ਇਸ ਗਲਤੀ ਦੀ ਸਜ਼ਾ ਭੁਗਤਨੀ ਪੈਂਦੀ ।ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ, ਕੀ ਕੋਈ ਸਾਡੇ 'ਤੇ ਵਿਸ਼ਵਾਸ਼ ਕਰੇਗਾ ? ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਵੱਲੋਂ ਲਗਾਏ ਗਏ ਇਲਜ਼ਾਮਾਂ 'ਤੇ ਕੋਈ ਕਾਰਵਾਈ ਵੀ ਹੋਵੇਗੀ ਜਾਂ ਨਹੀਂ ।
ਹੋਰ ਵੇਖੋ :ਰੰਗ ਮੇਰੇ ਲਈ ਤੂੰ ਬਦਲੇ ਨਾ ਪੱਗ ਦਾ ਜੱਟੀ ਰੈੱਡੀ ਆ ਵੇ ਗੋਤ ਬਦਲਾਉਣ ਨੂੰੰ –ਸਿਫਤ
Soni Razdan
ਸੋਨੀ ਨੇ ਕਿਹਾ ਹੈ ਕਿ ਜੇਕਰ ਅੱਜ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਉਹਨਾਂ ਦਾ ਕਦਮ ਕੁਝ ਹੋਰ ਹੁੰਦਾ । ਉਹ ਇਸ ਨੂੰ ਬਰਦਾਸ਼ ਨਹੀਂ ਕਰਦੀ ਤੇ ਉਹ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਉਂਦੀ ।ਸੋਨੀ ਨੇ ਆਲੋਕ ਨਾਥ ਦੀ ਗੱਲ ਕਰਦੇ ਹੋਏ ਕਿ ਕਿ ਉਹ ਸ਼ਰਾਬ ਪੀਣ ਤੋਂ ਬਾਅਦ ਕੁਝ ਹੋਰ ਹੀ ਬਣ ਜਾਂਦੇ ਸਨ । ਸੋਨੀ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਪਰ ਉਹਨਾਂ ਦੀਆਂ ਨਜ਼ਰਾਂ ਕਾਫੀ ਕੁਝ ਕਹਿ ਜਾਂਦੀਆਂ ਸਨ ।ਸੋਨੀ ਨੇ ਕਿਹਾ ਕਿ ਜਦੋਂ ਉਹਨਾਂ ਨੇ ਵਿਨਤਾ ਨੰਦਾ ਦੇ ਪੋਸਟ ਨੂੰ ਪੜਿਆ ਤਾਂ ਉਹ ਹੈਰਾਨ ਰਹਿ ਗਈ । ਉਹਨਾਂ ਨੇ ਕਿਹਾ ਕਿ ਆਲੋਕ ਨੂੰ ਉਹਨਾਂ ਤੇ ਲੱਗੇ ਇਲਜ਼ਾਮਾਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਤੇ ਵਿਨਤਾ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ।
ਹੋਰ ਵੇਖੋ : ਮੈਂਡੀ ਤੱਖਰ ਨੇ ਵਜਾਇਆ ਬਿਨੂੰ ਢਿੱਲੋਂ ਦਾ ‘ਬੈਂਡ ਵਾਜਾ’
Alia Bhatt's mother Soni Razdan on Alok Nath
ਸੋਨੀ ਦੇ ਇਸ ਖੁਲਾਸੇ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਐਕਟਰਸ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਸਰੀਰਕ ਉਤਪੀੜਨ ਦੇ ਇਲਜ਼ਾਮ ਲਗਾ ਕੇ ਬਾਲੀਵੁੱਡ ਵਿੱਚ ਭੁਚਾਲ ਲਿਆ ਦਿੱਤਾ ਹੈ । ਇੱਥੇ ਹੀ ਬਸ ਨਹੀਂ ਕੰਪੇਨ ਦੇ ਤਹਿਤ ਨਾਨਾ ਪਾਟੇਕਰ ਤੋਂ ਇਲਾਵਾ ਸਲਮਾਨ ਖਾਨ, ਸਾਜਿਦ ਖਾਨ, ਆਲੋਕ ਨਾਥ, ਕੈਲਾਸ਼ ਖੇਰ ਅਤੇ ਸੁਭਾਸ਼ ਘਈ ਵਰਗੀਆਂ ਵੱਡੀਆਂ ਫਿਲਮੀ ਹਸਤੀਆਂ 'ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗ ਚੁੱਕੇ ਹਨ । ਜਦੋਂ ਕਿ ਇਹਨਾਂ ਫਿਲਮੀ ਹਸਤੀਆਂ ਨੇ ਇਸ ਸਬੰਧ ਵਿੱਚ ਕੋਈ ਬਿਆਨ ਨਹੀਂ ਦਿੱਤਾ ।