ਜਵਾਨੀ, ਸ਼ੌਕੀਨੀ, ਸੂਰਬੀਰਤਾ ਅਤੇ ਕੁਰਬਾਨੀ ਦਾ ਪ੍ਰਤੀਕ ਹੈ ਬਸੰਤ ਰੰਗ

By  Prerit Chauhan February 12th 2024 03:12 PM

ਜ਼ਿੰਦਗੀ ਦੇ ਸੁਨਿਹਰੀ ਰੰਗ ਦਾ ਪ੍ਰਤੀਕ: ਬਸੰਤ


ਜੰਨਤ ਦਾ ਪਹਿਰਾਵਾ ਪਾ ਕੇ ਆਈ ਫੇਰ ਬਸੰਤ,
ਧਰਤੀ ਦੁਲਹਨ ਵਾਂਗ ਸਜਾ ਕੇ ਆਈ ਫੇਰ ਬਸੰਤ।

ਬਸੰਤ ਦੀ ਰੁੱਤ ਬਾਰੇ ਤਾਂ ਇਕ ਅਖਾਣ ਵੀ ਪ੍ਰਚਲਤ ਹੈ:
ਆਈ ਬਸੰਤ ਪਾਲਾ ਉਡੰਤ।

ਦਿਨ-ਰਾਤ, ਗਰਮੀ-ਸਰਦੀ ਆਦਿ ਦਾ ਚੱਕਰ ਕੁਦਰਤ ਨੇ ਰਚਿਆ ਹੈ। ਰੁੱਤਾਂ ਬਦਲਦੀਆਂ ਹਨ, ਮੌਸਮ ਬਦਲਦੇ ਹਨ ।ਕੋਈ ਰੁੱਤ ਆਉਂਦੀ ਹੈ ਭੱਖਦੇ ਅੰਗਿਆਰਿਆਂ ਦੀ ਤੇ ਕੋਈ ਰੁੱਤ ਆਉਂਦੀ ਹੈ ਠੰਡ-ਠਾਰ ਦੀ। ਕਿਸੇ ਰੁੱਤ ਭਿੱਜਣ ਨੂੰ ਜੀ ਕਰਦਾ ਹੈ ਅਤੇ ਕਿਸੇ ਰੁੱਤ ਕੁਦਰਤ ਨੂੰ ਸਿਰਫ ਨਿਹਾਰਨ ਨੂੰ।
ਰੁੱਤਾਂ ਕਈਆਂ ਹਨ ਪਰ ਬਸੰਤ ਰੁੱਤ (Basant Panchami)ਜੋ ਕਿ ਰਿਤੂ-ਰਾਜ ਅਖਵਾਉਂਦੀ ਹੈ ਅਤੇ ਰੁੱਤਾਂ ਦੀ ਮਲਿਕਾ ਹੋਣ ਦਾ ਮਾਣ ਵੀ ਇਸ ਨੂੰ ਹੀ ਹਾਸਲ ਹੈ।
ਬਸੰਤ ਰੁੱਤ ਦਾ ਵਰਣਨ ਗੁਰਬਾਣੀ, ਸਾਡੇ ਜੀਵਨ ਦੀਆਂ ਕਥਾ-ਕਹਾਣੀਆਂ, ਗਾਣਿਆਂ ਆਦਿ ਵਿੱਚ ਵੀ ਮਿਲਦਾ ਹੈ।

ਭਾਵੇਂ ਕਿ ਗੁਰੁ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਦੋ-ਦੋ ਮਹੀਨੇ ਦੀਆਂ ਛੇ ਰੁੱਤਾਂ ਦਾ ਜ਼ਿਕਰ ਕੀਤਾ ਹੈ, ਪਰ ਉੱਤਰੀ ਭਾਰਤ ਵਿੱਚ ਮੁੱਖ ਤੌਰ ’ਤੇ ਚਾਰ ਰੁੱਤਾਂ ਦਾ ਵਰਤਾਰਾ ਨਜ਼ਰ ਆਉਂਦਾ ਹੈ- ਬਸੰਤ, ਗਰਮੀ, ਪਤਝੜ, ਸਰਦੀ।
ਬਸੰਤ ਰੰਗ ਜਿਥੇ ਜਵਾਨੀ ਅਤੇ ਸ਼ੌਕੀਨੀ ਦਾ ਪ੍ਰਗਟਾਵੇ ਦਾ ਰੰਗ ਹੈ, ਉੱਥੇ ਹੀ ਇਹ ਸੂਰਬੀਰਤਾ ਅਤੇ ਕੁਰਬਾਨੀ ਦੀ ਭਾਵਨਾ ਨੂੰ ਦਰਸਾਉਂਦਾ ਹੈ। 
ਗੁਰਬਾਣੀ ਵਿੱਚ ਵੀ ਬਸੰਤ ਰਾਗ ਬਹਾਰ ਦਾ ਰਾਗ ਹੈ। ਬਸੰਤ ਮਹੀਨੇ ਗੁਰਦੁਆਰਾ ਸਾਹਿਬ ਵਿਖੇ ‘ਬਸੰਤ ਕੀ ਵਾਰ’ ਦਾ ਗਾਇਨ ਹੁੰਦਾ ਹੈ।

https://www.youtube.com/watch?v=2ZZgldr_Uq0

ਗੁਰਬਾਣੀ ਵਿੱਚ ਵੱਖ-ਵੱਖ ਸੰਦਰਭ ‘ਚ ਬਸੰਤ ਰੁੱਤ ਦਾ ਵਰਣਨ ਮਿਲਦਾ ਹੈ:

“ ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ॥”
“ ਨਾਨਕ ਤਿਨਾ ਬਸੰਤ ਹੈ ਜਿਨ ਘਰਿ ਵਸਿਆ ਕੰਤੁ॥”
“ ਮਉਲੀ ਧਰਤੀ ਮਸੁਲਿਆ ਅਕਾਸੁ”
“ ਬਸੰਤ ਚੜਿਆ ਫੂਲੀ ਬਨਰਾਇ॥”

“ਮੇਰਾ ਰੰਗ ਦੇ ਬਸੰਤੀ ਝੋਲਾ, ਨੀ ਮਾਏ ਰੰਗ ਦੇ…।”

ਸ਼ਹੀਦ ਭਗਤ ਸਿੰਘ ’ਤੇ ਬਣੀਆਂ ਫਿਲਮਾਂ ਜਿਵੇਂ ਕਿ ਸ਼ਹੀਦ, ਅਮਰ ਸ਼ਹੀਦ ਭਗਤ ਸਿੰਘ, 23 ਮਾਰਚ 1931 ਸ਼ਹੀਦ, ਦ ਲੈਜੇਂਡ ਆਫ਼ ਭਗਤ ਸਿੰਘ ਆਦਿ ਫਿਲਮਾਂ ਵਿੱਚ ਇਸ ਗੀਤ ਦਾ ਆਪਣਾ ਹੀ ਮਹੱਤਵ ਰਿਹਾ ਹੈ।

https://www.youtube.com/watch?v=rH7oPHzIGaY

https://www.youtube.com/watch?v=ZBMnDvPpM1g

ਬਾਲੀਵੁੱਡ ਵਿੱਚ ਬਸੰਤ ਦਾ ਜ਼ਿਕਰ

ਹਿੰਦੀ ਫਿਲਮਾਂ ਵਿੱਚ ਮਸ਼ਹੂਰ ਹੋਏ ਪੀਲੇ ਖੇਤ ਅਤੇ ਸਰ੍ਹੋਂ ਦੇ ਖੇਤ ਕਿਸ ਨੂੰ ਯਾਦ ਨਹੀਂ ਹਨ। ਬਾਲੀਵੁੱਡ ਵਿੱਚ ਤਾਂ ਸਰ੍ਹੋਂ ਦੇ ਖੇਤਾਂ ਨੂੰ ਪਤਾ ਨਹੀਂ ਕਿੰਨੀ ਕੁ ਵਾਰ ਵਿਖਾਇਆ ਗਿਆ ਹੈ। ਹਿੰਦੀ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦੇ ਗੀਤ ‘ਤੁਝੇ ਦੇਖਾ ਤੋ ਜੇ ਜਾਣਾ ਸਨਮ…’ ਵਿੱਚ ਹਰੇ-ਭਰੇ ਪੀਲੇ ਖੇਤਾਂ ਵਿਚਾਲੇ ਸ਼ਾਹਰੁਖ ਖਾਨ ਅਤੇ ਕਾਜੋਲ ਦਾ ਮਿਲਾਪ ਹਰ ਕਿਸੇ ਦੇ ਦਿਮਾਗ ਵਿੱਚ ਵਸਿਆ ਹੋਇਆ ਹੈ।

https://www.youtube.com/watch?v=O3q6OZbjgKU

ਹਿੰਦੀ ਫਿਲਮ ‘ਵੀਰ ਜਾਰਾ’ ਦਾ ਗੀਤ ‘ਏਸਾ ਦੇਸ਼ ਹੈ ਮੇਰਾ’ ਵਿੱਚ ਵੀ ਸੁਨਿਹਰੀ ਧਰਤੀ ਦਾ ਵਰਣਨ ਮਿਲਦਾ ਹੈ। 

https://www.youtube.com/watch?v=4kGIIRUIRbQ&t=72s

ਹਿੰਦੀ, ਪੰਜਾਬੀ ਗੀਤਾਂ ਵਿੱਚ ਵੀ ਬਸੰਤ ਪੰਚਮੀ ਨਾਲ ਸਬੰਧਤ ਗੀਤਾਂ ਦੀ ਬਹਾਰ ਮਿਲਦੀ ਹੈ।

ਜਿਵੇਂ ਕਿ  :-

“ ਉੜੀ ਜਾਏ ਰੇ ਬਸੰਤੀ ਚੁਨਰ ਸਿਰ ਸੇ…..”

https://www.youtube.com/watch?v=Rd96KMO6EFE

“ਆਈ ਬਸੰਤ ਮਤਵਾਲੀ ਰੇ…”

“ਰਿਤੂ ਬਸੰਤ ਕੀ ਆਈ…”

ਇਸ ਦਿਨ ਮਾਂ ਸਰਸਵਤੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਉਸਤਤ ਵਿੱਚ ਭਜਨ ਵੀ ਗਾਏ ਜਾਂਦੇ ਹਨ-

 ਜਿਵੇਂ-

“ ਮਾਂ ਸ਼ਾਰਦੇ ਤੁਮਹੇ ਆਣਾ ਹੋਗਾ
ਵੀਣਾ ਮਧੁਰ ਬਜਾਨਾ ਹੋਗਾ, ਮੇਰੇ ਮਨ ਮੰਦਰ ਮੇਂ ਮਈਆ ਆਣਾ ਹੋਗਾ…”

ਪੰਜਾਬੀ ਫਿਲਮ ‘ਰੋਂਦੇ ਸਾਰੇ ਵਿਆਹ ਪਿੱਛੋਂ’ ਦੇ ਗੀਤ ‘ਆਈਬੋ’ ‘ਚ ਪਤੰਗਬਾਜ਼ੀ ਦਾ ਜ਼ਿਕਰ ਹੋਇਆ ਹੈ।


ਪੰਜਾਬੀ ਗਾਇਕ ਹੀਰਾ ਸੋਹਲ ਅਤੇ ਬੂਟਾ ਅਨਮੋਲ ਦਾ ਗੀਤ ‘ਜੇ ਵੇਖਣਾ ਬਸੰਤ ਗੋਰੀਏ’ ਇਸ ਤਿਉਹਾਰ ਦਾ ਦ੍ਰਿਸ਼ ਸ਼ਬਦਾਂ ਜ਼ਰੀਏ ਪੇਸ਼ ਕਰਦਾ ਹੈ।

ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਆਪਣੀ ਆਵਾਜ਼ ਦਾ ਦਮ-ਖਮ ਵਿਖਾਉਣ ਵਾਲੇ ਗਾਇਕ ਦਲੇਰ ਮਹਿੰਦੀ ਦਾ ਗੀਤ ‘ਸੋਹਣਾ ਰੂਪ ਹੈ ਪੀਲੀ ਪੀਲੀ ਸਰਸੋਂ…’ ਬਸੰਤ ਵਿੱਚ ਖਿੜ੍ਹੇ ਸਰ੍ਹੋਂ ਦੇ ਫੁੱਲਾਂ ਨੂੰ ਪ੍ਰਤੀਕਾਤਮਕ ਰੂਪ ਨਾਲ ਪੇਸ਼ ਕਰਦਾ ਹੈ।

https://www.youtube.com/watch?v=GMWjkE1H03E

Related Post