Song 'Chaklo Chaklo' Out Now: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ (Ammy Virk ) ਇੰਨੀ ਦਿਨੀਂ ਆਪਣੀ ਨਵੀਂ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਐਮੀ ਵਿਰਕ ਦੇਵ ਖਰੌੜ ਨਾਲ ਫਿਲਮ 'ਮੌੜ' 'ਚ ਐਕਟਿੰਗ ਕਰਦੇ ਨਜ਼ਰ ਆਏ ਸੀ। ਇਸ ਤੋਂ ਬਾਅਦ ਹੁਦ ਐਮੀ ਦੀ ਇੱਕ ਹੋਰ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਰਾਹੀਂ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਐਮੀ ਵਿਰਕ ਦੀ ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਪੰਜਾਬੀ ਫ਼ਿਲਮ 'ਗੱਡੀ ਜਾਂਦੀ ਐ ਛਲਾਂਗਾਂ ਮਾਰਦੀ' ਦੇ ਗੀਤ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤੇ ਜਾ ਰਹੇ ਹਨ। ਇਸੇ ਲਿਸਟ 'ਚ ਹੁਣ ਫ਼ਿਲਮ ਦਾ ਨਵਾਂ ਗੀਤ 'ਚੱਕਲੋ ਚੱਕਲੋ' ਵੀ ਜੁੜਨ ਗਿਆ ਹੈ, ਜੋ ਅੱਜ ਹੀ ਰਿਲੀਜ਼ ਹੋਇਆ ਹੈ। ਗੀਤ'ਚੱਕਲੋ ਚੱਕਲੋ' ਇੱਕ ਬੀਟ ਸੌਂਗ ਹੈ, ਜਿਸ ਨੂੰ ਸੁਣ ਤੁਹਾਡਾ ਵੀ ਭੰਗੜਾ ਪਾਉਣ ਨੂੰ ਜੀਅ ਕਰੇਗਾ। ਇਸ ਗੀਤ ਬਾਰੇ ਗੱਲ ਕਰੀਏ ਤਾਂ 'ਚੱਕਲੋ ਚੱਕਲੋ' ਵਿਆਹਾਂ 'ਤੇ ਵੱਜਣ ਲਈ ਪੂਰੀ ਤਰ੍ਹਾਂ ਢੁਕਵਾਂ ਗੀਤ ਹੈ। ਇਸ ਗੀਤ ਨੂੰ ਐਮੀ ਵਿਰਕ ਨੇ ਗਾਇਆ ਹੈ, ਜਿਸ ਨੂੰ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ ਤੇ ਬੋਲ ਕਪਤਾਨ ਨੇ ਲਿਖੇ ਹਨ। ਯੂਟਿਊਬ 'ਤੇ ਇਹ ਗੀਤ ਵ੍ਹਾਈਟ ਹਿੱਲ ਟਿਊਨਸ ਦੇ ਚੈਨਲ 'ਤੇ ਰਿਲੀਜ਼ ਹੋਇਆ ਹੈ।ਦੱਸ ਦੇਈਏ ਕਿ ਫ਼ਿਲਮ 'ਚ ਐਮੀ ਵਿਰਕ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਜੈਸਮੀਨ ਬਾਜਵਾ, ਮਾਹੀ ਸ਼ਰਮਾ, ਹਰਦੀਪ ਗਿੱਲ, ਮਲਕੀਤ ਰੌਣੀ, ਹਨੀ ਮੱਟੂ, ਸੀਮਾ ਕੌਸ਼ਲ, ਸਤਵਿੰਦਰ ਕੌਰ, ਪਰਮਿੰਦਰ ਗਿੱਲ, ਗੁਰੀ ਘੁੰਮਣ, ਮੋਹਨ ਕੰਬੋਜ ਤੇ ਵਿਜੇ ਟੰਡਨ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।<iframe width=1280 height=720 src=https://www.youtube.com/embed/5VUON-ILOyk title=AMMY VIRK : Chaklo Chaklo |Binnu Dhillon, Desi Crew| Gaddi Jaandi Ae Chhalanga Maardi | Punjabi Song frameborder=0 allow=accelerometer; autoplay; clipboard-write; encrypted-media; gyroscope; picture-in-picture; web-share allowfullscreen></iframe>ਹੋਰ ਪੜ੍ਹੋ: Happy Birthday Shabana Azmi: ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਕੌਫੀ ਵੇਚਦੀ ਸੀ ਸ਼ਬਾਨਾ ਆਜ਼ਮੀ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਨੂੰ ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਤੇ ਸੰਦੀਪ ਬਾਂਸਲ ਨੇ ਪ੍ਰੋਡਿਊਸ ਕੀਤਾ ਹੈ, ਜੋ ਦੁਨੀਆ ਭਰ 'ਚ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।