ਗੁਰਲੇਜ ਅਖਤਰ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਹੋਏ ਭਾਵੁਕ, ਫਾਦਰਸ ਡੇਅ ਤੋਂ ਪਹਿਲਾਂ ‘ਬਾਪੂ’ ਗੀਤ ਰਾਹੀਂ ਦਿਲ ਦਾ ਦਰਦ ਕੀਤਾ ਬਿਆਨ

ਗੁਰਲੇਜ ਅਖਤਰ ਦਾ ਬਾਪੂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸ਼ੇਅਰ ਕੀਤਾ ਹੈ । ਇਸ ਤੋਂ ਇਲਾਵਾ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਪਿਤਾ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।

By  Shaminder June 13th 2024 06:53 PM

ਗੁਰਲੇਜ ਅਖਤਰ (Gurlej Akhtar) ਦਾ ਬਾਪੂ (Bapu) ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸ਼ੇਅਰ ਕੀਤਾ ਹੈ ।ਗੀਤ ਨੂੰ ‘ਬਾਪੂ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । ਗੀਤ ਦੇ ਬੋਲ ਆਰ ਨੇਤ ਦੇ ਵੱਲੋਂ ਲਿਖੇ ਗਏ ਹਨ ।  ਇਸ ਤੋਂ ਇਲਾਵਾ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਪਿਤਾ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸਤਿ ਸ੍ਰੀ ਅਕਾਲ ਜੀ । ਅਸੀਂ ਬਾਪੂ   ਦਾ ਸਾਥ ਬਹੁਤ ਘੱਟ ਵਕਤ ਲਈ ਮਾਣਿਆ ਕਿਉਂਕਿ  ਪਿਤਾ ਜੀ ਸਾਨੂੰ ਸਰੀਰਕ ਰੂਪ ਚ ਬਹੁਤ ਪਹਿਲਾਂ ਛੱਡ ਗਏ ਸਨ। ਬਾਪੂ ਦੇ ਜਾਣ ਤੋਂ ਬਾਅਦ ਬਹੁਤ ਔਖ ਦੇਖੀ। ਚੰਗੇ ਮਾੜੇ ਦਿਨ ਦੇਖੇ। (ਸਭ ਦੇ ਮਾਂ ਬਾਪ ਸਲਾਮਤ ਰਹਿਣ ) ਸਾਡੀ ਮਾਂ ਨੇ ਸਾਡਾ ਬਹੁਤ ਸਾਥ ਦਿੱਤਾ।


ਉਹ ਪਿਓ ਵੀ ਬਣੀ ਤੇ ਮਾਂ ਹੋਣਾ ਵੀ ਨਾ ਭੁੱਲੀ। ਮੇਰੇ ਨਾਲ ਤਾਂ ਹਮੇਸ਼ਾਂ ਢਾਲ ਬਣ ਕੇ ਖੜੀ ਰਹੀ। ਜਿਵੇਂ ਆਪਾਂ ਮਾਂ ਦਾ ਦੇਣ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ ਏਦਾਂ ਹੀ ਬਾਪ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਜ਼ਿੰਦਗੀ ਚ ਪਰ ਆਪਾਂ ਕਦੇ ਵੀ ਆਪਣਾ ਪਿਆਰ ਆਪਣੇ ਬਾਪ ਨੂੰ ਜਤਾਉਂਦੇ ਨੀ। ਮੇਰੀ ਕਹਾਣੀ ਚ ਬਹੁਤ ਦੀ ਕਹਾਣੀ ਮਿਲੇਗੀ। ਦਿਲ ਚ ਬਹੁਤ ਕੁਝ  ਆ ਰਿਹਾ ਤੁਹਾਡੇ ਨਾਲ ਸਾਂਝਾ ਕਰਨ ਨੂੰ। ਪਰ ਮੈਂ ਕਿਹਾ ਕਿ ਗੱਲਾਂ ਨਾਲ ਨਈ ਗਾਣੇ ਰਾਹੀਂ ਆਪਣੇ ਦਿਲ ਦੇ  ਵਲਵਲੇ ਸਾਂਝੇ ਕਰਦੀ ਆ।


ਬਹੁਤ ਦੇਰ ਤੋਂ ਮੇਰਾ ਇੱਕ ਸੁਪਨਾ ਸੀ ਕੀ ਮੈਂ ਆਪਣੇ ਪਿਤਾ ਨੂੰ ਕੋਈ ਗਾਣਾ ਸਮਰਪਿਤ ਕਰਾਂ ਪਰ ਮੈਨੂੰ ਕੁਝ ਮਿਲ ਨੀ ਰਿਹਾ ਸੀ ਜਿੱਦਾਂ ਦਾ ਮੈਂ ਚਾਹੁੰਦੀ ਸੀ। ਇੱਕ ਦਿਨ ਐਸਾ ਸੋਹਣਾ ਸਬੱਬ ਬਣਿਆ ਕਿ ਮੈਂ ਤੇ ਆਰ ਨੇਤ ਵੀਰ ‘ਕੱਠੇ ਇੱਕ ਪ੍ਰੋਗਰਾਮ ਤੇ ਚੰਗੇ ਮਾੜੇ ਵਕਤਾਂ ਦੀਆਂ ਗੱਲਾਂ ਕਰਦੇ ਸੀ ਕਿ ਮੈਂ ਆਪਣੇ  ਪਿਤਾ ਦੀਆਂ ਗੱਲਾਂ ਕਰਨ ਲੱਗੀ। ਆਰਨੇਤ ਵੀਰੇ ਨੇ ਮੇਰੇ ਦਰਦ ਨੂੰ ਗਾਣੇ ਦੇ ਵਿੱਚ ਇੰਨਾ ਸੋਹਣਾ ਬਿਆਨ ਕੀਤਾ ਕਿ ਮਨ ਰੋ ਵੀ ਰਿਹਾ ਸੀ ਤੇ ਖੁਸ਼ ਵੀ ਹੋ ਰਿਹਾ ਸੀ ਕੀ ਜੋ ਮੈਂ ਚਾਹੁੰਦੀ ਸੀ ਓਵੇਂ ਦਾ ਹੀ ਗਾਣਾ ਲਿਖਿਆ ਆਰ ਨੇਤ ਨੇ। ਹੁਣ ਬਾਕੀ ਤੁਸੀਂ ਸਾਰੇ ਸੁਣ ਕੇ ਦੱਸ ਦੇਣਾ ਕਿ ਕਿੱਦਾ ਦਾ ਲੱਗਿਆ ਤੁਹਾਨੂੰ।ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਹੁਣ ਇਹ ਗਾਣਾ ਮੇਰਾ ਤੇ ਨੇਤ ਦਾ ਨਹੀਂ ਤੁਹਾਡਾ ਸਭ ਦਾ ਹੈ।

View this post on Instagram

A post shared by Gurlej Akhtar (@gurlejakhtarmusic)




ਹੋਰ ਪੜ੍ਹੋ 


Related Post