Song 'SHUKAR KARAAN': ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਐਕਟਿੰਗ ਤੇ ਡਾਇਰੈਕਸ਼ਨ ਤੋਂ ਬਾਅਦ ਸੰਗੀਤ ਜਗਤ ਵਿੱਚ ਸ਼ੁਰੂਆਤ ਕਰ ਰਹੀ ਹੈ। ਹਾਲ ਹੀ ਵਿੱਚ ਅਦਾਕਾਰਾ ਦੇ ਨਵੇਂ ਮਿਊਜ਼ਕ ਚੈਨਲ 'ਤੇ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਨਵੇਂ ਮਿਊਜ਼ਿਕ ਚੈਨਲ, 'ਨੀਰੂ ਬਾਜਵਾ ਮਿਊਜ਼ਿਕ ' ਦਾ ਐਲਾਨ ਕੀਤਾ ਸੀ ਅਦਾਕਾਰਾ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਨਾਲ ਸਾਂਝੀ ਕੀਤੀ ਸੀ। ਹੁਣ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੇ ਮਿਊਜ਼ਿਕ ਚੈਨਲ ਉੱਤੇ ਰਿਲੀਜ਼ ਹੋਏ ਪਹਿਲੇ ਗੀਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ,' @neerubajwamusic Presents ਸ਼ੁਕਰ ਕਰਾਂ (SHUKAR KARAAN), ਕਿਰਪਾ ਕਰਕੇ ਸਾਨੂੰ ਆਪਣਾ ਸਮਰਥਨ ਤੇ ਪਿਆਰ ਦਿਓ ਤੇ ਸਾਡਾ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰੋ। 🤗🙏🏻'ਨੀਰੂ ਬਾਜਵਾ ਮਿਊਜ਼ਿਕ 'ਤੇ ਰਿਲੀਜ਼ ਹੋਇਆ ਇਹ ਗੀਤ ਇੱਕ ਧਾਰਮਿਕ ਗੀਤ ਹੈ। ਇਸ ਗੀਤ ਦਾ ਟਾਈਟਲ ਹੈ 'ਸ਼ੁਕਰ ਕਰਾਂ' ਹੈ। ਇਸ ਗੀਤ ਨੂੰ ਸੰਗੀਤ ਤੇ ਆਵਾਜ਼ 'ਓਏ ਕੁਨਾਲ' ਨੇ ਦਿੱਤੀ ਹੈ। ਗੀਤ ਦੇ ਬੋਲ ਕਰਮ ਵੱਲੋਂ ਲਿਖੇ ਗਏ ਹਨ ਤੇ ਇਸ ਵੀਡੀਓ ਲਈ ਨੀਰੂ ਬਾਜਵਾ ਦੀ ਟੀਮ ਨੂੰ ਕ੍ਰੈਡਿਟ ਦਿੱਤਾ ਗਿਆ ਹੈ। ਇਹ ਗੀਤ ਸਭ ਧਰਮਾਂ ਦੇ ਸਨਮਾਨ ਤੇ ਗੁਰੂ ਘਰ ਨਾਲ ਜੁੜਨ ਦਾ ਸੁਨੇਹਾ ਦਿੰਦਾ ਹੈ। ਗੀਤ ਦੀ ਸ਼ੁਰੂਆਤ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਨਾਲ ਹੁੰਦੀ ਹੈ। ਇਸ ਗੀਤ ਵਿੱਚ ਤੁਹਾਨੂੰ ਦੋਹਾਂ ਭੈਣਾਂ ਇੱਕਠੇ ਨਜ਼ਰ ਆਉਣਗੀਆਂ। ਇਹ ਗੀਤ ਸਰਬੱਤ ਦੇ ਭਲੇ ਦੀ ਅਰਦਾਸ ਤੇ ਧਾਰਮਿਕ ਏਕਤਾ ਨੂੰ ਦਰਸਾਉਂਦਾ ਹੈ। ਹੋਰ ਪੜ੍ਹੋ: ਨੀਰੂ ਬਾਜਵਾ ਨੇ ਲਾਂਚ ਕੀਤਾ ਆਪਣਾ ਨਵਾਂ ਮਿਊਜ਼ਿਕ ਲੇਬਲ ‘Neeru Bajwa Music’, ਜਾਣੋ ਪੂਰੀ ਖ਼ਬਰਨੀਰੂ ਬਾਜਵਾ ਦਾ ਇਹ ਗੀਤ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਦਰਸ਼ਕ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ। ਫੈਨਜ਼ ਨੀਰੂ ਬਾਜਵਾ ਨੂੰ ਉਨ੍ਹਾਂ ਦੇ ਇਸ ਨਵੇਂ ਗੀਤ ਦੇ ਲਈ ਵਧਾਈ ਦੇ ਰਹੇ ਹਨ ਤੇ ਇਸ ਗੀਤ 'ਤੇ ਕੰਮ ਕਰਨ ਵਾਲੀ ਟੀਮ ਦੀ ਸ਼ਲਾਘਾ ਕਰ ਰਹੇ ਹਨ, ਕੀ ਉਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ।