ਬੱਬੂ ਮਾਨ ਦਾ ਨਵਾਂ ਗੀਤ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਬੱਬੂ ਮਾਨ ਆਪਣੇ ਨਵੇਂ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ । ਹੁਣ ਉਹ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਹਨ । ਉਨ੍ਹਾਂ ਦਾ ਗੀਤ ‘ਪਹਿਲੀ ਵਾਰ ਪੀਤੀ ਏ’ ਰਿਲੀਜ਼ ਹੋ ਗਿਆ ਹੈ ।

By  Shaminder April 25th 2023 05:38 PM

ਬੱਬੂ ਮਾਨ (Babbu Maan) ਆਪਣੇ ਨਵੇਂ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ ।   ਹੁਣ ਉਹ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਹਨ । ਉਨ੍ਹਾਂ ਦਾ ਗੀਤ ‘ਪਹਿਲੀ ਵਾਰ ਪੀਤੀ ਏ’ ਰਿਲੀਜ਼ ਹੋ ਗਿਆ ਹੈ । ਇਸ ਗੀਤ ਦੇ ਬੋਲ ਬੱਬੂ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਗਾਇਕ ਨੇ ਖੁਦ ਹੀ ਦਿੱਤਾ ਹੈ ।


ਹੋਰ ਪੜ੍ਹੋ : ਥਲਪਤੀ ਵਿਜੇ ਦੀ ਨੈੱਟ ਵਰਥ ਜਾਣ ਕੇ ਹੋ ਜਾਓਗੇ ਹੈਰਾਨ, ਸਾਊਥ ਇੰਡਸਟਰੀ ਦੇ ਅਮੀਰ ਸਿਤਾਰਿਆਂ ‘ਚ ਸ਼ਾਮਿਲ ਨਾਂਅ

ਗੀਤ ‘ਚ ਇੱਕ ਮੁੰਡੇ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।ਇਹ ਸੈਡ ਸੌਂਗ ਹੈ, ਜੋ ਟੁੱਟੇ ਦਿਲਾਂ ਨੂੰ ਧਰਵਾਸ ਦੇ ਰਿਹਾ ਹੈ । 

View this post on Instagram

A post shared by Babbu Maan (@babbumaaninsta)




ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਨਵਾਂ ਗੀਤ 

ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਬੱਬੂ ਮਾਨ ਦਾ ਨਵਾਂ ਗੀਤ ਕਾਫੀ ਪਸੰਦ ਆ ਰਿਹਾ ਹੈ ।ਇਹ ਇਸ ਗੀਤ ਦਾ ਪਹਿਲਾ ਭਾਗ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਬੂ ਮਾਨ ਨੇ ਮਲਕੀ ਕੀਮਾ ਗੀਤ ਵੀ ਕੱਢਿਆ ਸੀ ।ਪਰ ਇਸ ਗੀਤ ਨੂੰ ਬੱਬੂ ਮਾਨ ਨੇ ਆਧੁਨਿਕ ਤਰੀਕੇ ਦੇ ਨਾਲ ਪੇਸ਼ ਕੀਤਾ ਸੀ । ਕੀਮੇ ਨੂੰ ਇਸ ਗੀਤ ‘ਚ ਦੇਸੀ ਅੰਦਾਜ਼ ‘ਚ ਵਿਖਾਇਆ ਗਿਆ ਸੀ, ਜਦੋਂਕਿ ਮਲਕੀ ਨੂੰ ਵਲੈਤਣ ਦੇ ਤੌਰ ‘ਤੇ ਵਿਖਾਉਣ ਦੀ ਕੋਸ਼ਿਸ਼ ਇਸ ਗੀਤ ‘ਚ ਬੱਬੂ ਮਾਨ ਨੇ ਕੀਤੀ ਸੀ । 


ਬੱਬੂ ਮਾਨ ਦੇ ਹਿੱਟ ਗੀਤ 

ਬੱਬੂ ਮਾਨ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਪਿੰਡ ਪਹਿਰਾ ਲੱਗਦਾ’, ‘ਸੱਜਣ ਰੁਮਾਲ ਦੇ ਗਿਆ’, ‘ਜੱਟ ਦੀ ਜੂਨ ਬੁਰੀ’, ‘ਸਾਉਣ ਦੀ ਝੜੀ’, ‘ਨੀਂਦਰਾਂ ਨੀ ਆਉਂਦੀਆਂ’, ‘ਤੁਪਕਾ ਤੁਪਕਾ’, ‘ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

  




Related Post