ਸੋਨਮ ਕਪੂਰ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਹੋਈਆਂ ਵਾਇਰਲ

By  Lajwinder kaur June 16th 2022 11:52 AM

ਬਹੁਤ ਜਲਦ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਜਿਸ ਕਰਕੇ ਸੋਨਮ ਤੇ ਆਨੰਦ ਇੱਕ ਦੂਜੇ ਦੇ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ 'ਚ ਸੋਨਮ ਆਪਣੇ ਪਤੀ ਆਨੰਦ ਆਹੂਜਾ ਨਾਲ ਬੇਬੀਮੂਨ ਦੀਆਂ ਛੁੱਟੀਆਂ ਮਨਾ ਕੇ ਘਰ ਪਰਤੀ ਹੈ। ਸੋਨਮ ਆਪਣੀਆਂ ਨਵੀਆਂ ਤਸਵੀਰਾਂ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਉਨ੍ਹਾਂ ਨੇ ਬੇਬੀ ਸ਼ਾਵਰ ਪਾਰਟੀ ਦਿੱਤੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਅਦਾਕਾਰਾ ਡਿੰਪੀ ਗਾਂਗੂਲੀ ਬਣਨ ਜਾ ਰਹੀ ਹੈ ਤੀਜੀ ਵਾਰ ਮਾਂ, ਬੇਬੀ ਬੰਪ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

sonam kapoor images image source Instagram

ਸੋਨਮ ਕਪੂਰ ਦੀ ਬੇਬੀਮੂਨ ਤੋਂ ਵਾਪਸੀ ਦੇ ਇਕ ਹਫਤੇ ਬਾਅਦ ਹੀ ਬੇਬੀ ਸ਼ਾਵਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਸੋਨਮ ਦੇ ਲੰਡਨ ਸਥਿਤ ਘਰ 'ਚ ਬੇਬੀ ਸ਼ਾਵਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੋਨਮ ਕਪੂਰ ਦੀ ਭੈਣ ਰੀਆ ਕਪੂਰ ਵੀ ਉੱਥੇ ਮੌਜੂਦ ਸੀ ਅਤੇ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬੇਬੀ ਸ਼ਾਵਰ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

Sonam Kapoor Birthday: Neerja actress' 'goddess' avatar in white satin outfit goes viral image source Instagram

ਸੋਨਮ ਕਪੂਰ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਈਵੈਂਟ ਗਾਰਡਨ 'ਚ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਮਹਿਮਾਨਾਂ ਦੀ ਪਸੰਦ-ਨਾਪਸੰਦ ਦਾ ਪੂਰਾ ਧਿਆਨ ਰੱਖਿਆ ਗਿਆ। ਨੈਪਕਿਨ ਤੋਂ ਲੈ ਕੇ ਫੁੱਲਾਂ ਦੀ ਸਜਾਵਟ ਅਤੇ ਮਹਿਮਾਨਾਂ ਨੂੰ ਤੋਹਫ਼ਿਆਂ ਤੱਕ, ਹਰ ਛੋਟੀ ਚੀਜ਼ ਨੂੰ ਖ਼ਾਸ ਅੰਦਾਜ਼ ਦੇ ਨਾਲ ਸਜਾਇਆ ਗਿਆ ਸੀ। ਰੀਆ ਕਪੂਰ ਨੇ ਇਸ ਬੇਬੀ ਸ਼ਾਵਰ ਸਮਾਰੋਹ ਦੀ ਹਰ ਖੂਬਸੂਰਤ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਰੀਆ ਨੇ ਇੱਕ ਨੋਟ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਮਹਿਮਾਨਾਂ ਦੇ ਨਾਂ ਦੇ ਨਾਲ-ਨਾਲ ਹਰ ਡਿਟੇਲ ਸ਼ੇਅਰ ਕੀਤੀ ਗਈ ਹੈ।

sonam kapoor pics image source Instagram

ਬੇਬੀ ਸ਼ਾਵਰ ਪਾਰਟੀ ਦੌਰਾਨ ਸੋਨਮ ਕਪੂਰ ਨੂੰ ਖੂਬ ਮਸਤੀ ਕਰਦੇ ਹੋਏ ਦੇਖਿਆ ਗਿਆ। ਪਾਰਟੀ ਤੋਂ ਉਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਦੇ ਚਿਹਰੇ ਦੀ ਚਮਕ ਦੇਖਣ ਨੂੰ ਮਿਲ ਰਹੀ ਹੈ। ਇਸ ਪਾਰਟੀ 'ਚ ਮਸ਼ਹੂਰ ਕਲਾਕਾਰ ਲਿਓ ਕਲਿਆਣ ਵੀ ਮੌਜੂਦ ਸਨ। ਉਨ੍ਹਾਂ ਨੇ ਆਪਣੀ ਪੇਸ਼ਕਾਰੀ ਨਾਲ ਸਮਾਰੋਹ ਵਿੱਚ ਆਏ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ। ਉਨ੍ਹਾਂ ਨੇ ਕਈ ਹਿੰਦੀ ਗੀਤ ਗਾਏ।

ਇਸ ਦੇ ਨਾਲ ਹੀ ਲਿਓ ਨੇ ਸੋਨਮ ਕਪੂਰ ਨਾਲ ਕਈ ਤਸਵੀਰਾਂ ਵੀ ਕਲਿੱਕ ਕੀਤੀਆਂ। ਸੋਨਮ ਕਪੂਰ ਜੋ ਕਿ ਡਾਰਕ ਪਿੰਕ ਰੰਗ ਦੀ ਖ਼ੂਬਸੂਰਤ ਡਰੈੱਸ 'ਚ ਨਜ਼ਰ ਆਈ। ਸੋਨਮ ਕਪੂਰ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਵਿੱਚ ਬੇਬੀ ਸ਼ਾਵਰ  ਦੀਆਂ ਕੁਝ ਝਲਕੀਆਂ ਨੂੰ ਵੀ ਸਾਂਝਾ ਕੀਤਾ ਹੈ। ਆਨੰਦ ਆਹੂਜਾ ਤੇ ਸੋਨਮ ਕਪੂਰ ਜੋ ਕਿ ਆਪਣੇ ਪਹਿਲਾ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

Related Post