ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਤੇ ਉਸ ਦੇ ਪਤੀ ਆਨੰਦ ਅਹੂਜਾ ਜਲਦ ਹੀ ਮਾਤਾ ਪਿਤਾ ਬਨਣ ਵਾਲੇ ਹਨ। ਸੋਨਮ ਨੇ ਕੁਝ ਸਮੇਂ ਪਹਿਲਾਂ ਹੀ ਇਹ ਖ਼ਬਰ ਫੈਨਜ਼ ਨਾਲ ਸ਼ੇਅਰ ਕੀਤੀ ਸੀ। ਇਸ ਸਮੇਂ ਉਹ ਆਪਣੀ ਪ੍ਰੈਗਨੈਂਸੀ ਜਰਨੀ ਦਾ ਆਨੰਦ ਮਾਣ ਰਹੀ ਹੈ। ਸੋਨਮ ਨੇ ਆਜਿਹੀ ਇੱਕ ਪਿਆਰੀ ਜਿਹੀ ਵੀਡੀਓ ਫੈਨਜ਼ ਨਾਲ ਸ਼ੇਅਰ ਕੀਤੀ ਹੈ।
image from instagram
ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸੋਨਮ ਕਪੂਰ ਇੱਕ ਸ਼ੈਫ ਦੇ ਨਾਲ ਚਾਕਲੇਟ ਬਾਲਸ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ।
ਸੋਨਮ ਕਪੂਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਦੱਸਿਆ ਕਿ ਹਰ ਔਰਤ ਵਾਂਗ ਉਸ ਨੂੰ ਗਰਭਅਵਸਥਾ ਦੌਰਾਨ ਮਿੱਠੇ ਤੇ ਹੋਰਨਾਂ ਕਈ ਚੀਜ਼ਾਂ ਦੀ ਕ੍ਰੇਵਿੰਗ ਹੋ ਰਹੀ ਹੈ।
image from instagram
ਦਰਅਸਲ ਸੋਨਮ ਨੇ ਲੰਡਨ ਤੋਂ ਆਪਣੇ ਦੋਸਤ ਦੇ ਰੈਸਟੋਰੈਂਟ ਤੋਂ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਦੇ ਨਾਲ ਸੋਨਮ ਨੇ ਕੈਪਸ਼ਨ ਵਿੱਚ ਲਿਖਿਆ, "ਮੇਰੀ ਗਰਭ ਅਵਸਥਾ ਦੌਰਾਨ ਮੈਂ ਕੇਡਰਿਕ ਗ੍ਰੋਲੇਟ ਦੀਆਂ ਗੁਡੀਜ਼ (ਮਿਠਾਈਆਂ) ਖਾ ਰਹੀ ਸੀ ਅਤੇ ਮੇਰੇ ਸਭ ਤੋਂ ਪਿਆਰੇ ਦੋਸਤ ਨੇ ਆਪਣੀ ਪੇਸਟਰੀ ਬੇਕਰੀ ਵਿੱਚ ਮੇਰੇ ਲਈ ਇੱਕ ਸਰਪ੍ਰਾਈਜ਼ ਬੁੱਕ ਕੀਤਾ।"
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੋਨਮ ਨੇ ਆਪਣੀ ਇੰਸਟਾ ਸਟੋਰੀ ਤੋਂ ਚਾਕਲੇਟ ਤੇ ਡੈਜ਼ਰਟ ਦੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਨਾਲ ਹੀ ਲਿਖਿਆ ਸੀ, ਮੇਰੀ ਪ੍ਰੈਗਨੈਂਸੀ ਦੀ ਕ੍ਰੇਵਿੰਗ ਦਾ ਇਲਾਜ ਕਰਨਾ।
ਸੋਨਮ ਦੇ ਫੈਨਜ਼ ਉਸ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਪੋਸਟ ਉੱਤੇ ਕਮੈਂਟ ਕਰਕੇ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
image from instagram
ਹੋਰ ਪੜ੍ਹੋ : ਲੌਕਅਪ 'ਚ ਮੁੜ ਨਜ਼ਰ ਆਵੇਗੀ ਤੇਜ਼ਰਨ ਦੀ ਜੋੜੀ, ਫੈਨਜ਼ 'ਚ ਭਾਰੀ ਉਤਸ਼ਾਹ
ਸੋਨਮ ਕਪੂਰ ਅਤੇ ਆਨੰਦ ਆਹੂਜਾ ਸਾਲ 2018 'ਚ ਵਿਆਹ ਦੇ ਬੰਧਨ 'ਚ ਬੱਝੇ ਸਨ ਅਤੇ ਮਾਰਚ 2022 'ਚ ਉਨ੍ਹਾਂ ਨੇ ਪਤੀ ਆਨੰਦ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ ਅਤੇ ਗਰਭ ਅਵਸਥਾ ਦੀ ਜਾਣਕਾਰੀ ਦਿੱਤੀ ਸੀ। ਹਾਲ ਹੀ 'ਚ ਅਭਿਨੇਤਰੀ ਨੇ ਇਕ ਇੰਟਰਵਿਊ ਦੌਰਾਨ ਆਪਣੇ ਪ੍ਰੈਗਨੈਂਸੀ ਸਫਰ ਬਾਰੇ ਵੀ ਗੱਲ ਕੀਤੀ ਅਤੇ ਦੱਸਿਆ ਕਿ ਸ਼ੁਰੂਆਤੀ ਕੁਝ ਦਿਨ ਉਸ ਲਈ ਮੁਸ਼ਕਲ ਰਹੇ।
View this post on Instagram
A post shared by Sonam Kapoor Ahuja (@sonamkapoor)